ਅੰਮ੍ਰਿਤਸਰ : 10ਵੀਂ ਕਲਾਸ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਹੋਟਲ ‘ਚ ਕੀਤਾ ਰੇਪ, ਬਣਾਈ ਵੀਡੀਓ

0
359

ਅੰਮ੍ਰਿਤਸਰ | ਮਜੀਠਾ ਪੁਲਿਸ ਨੇ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਅਜੈ ਪਾਲ ਵਾਸੀ ਬਟਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਜੀਠਾ ਵਾਸੀ 10ਬੀ ਜਮਾਤ ਵਿੱਚ ਪੜ੍ਹਦੀ ਨਾਬਾਲਗ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਿਡਾਰੀ ਹੈ। ਅਜੈ ਪਾਲ ਵਾਸੀ ਬਟਾਲਾ ਉਸ ਦੇ ਸਕੂਲ ਵਿੱਚ ਮੈਚ ਖੇਡਣ ਆਇਆ ਸੀ। ਮੈਚ ਦੌਰਾਨ ਹੀ ਉਹ ਇੱਕ ਦੂਜੇ ਨੂੰ ਜਾਣ ਗਏ ਅਤੇ ਇੰਸਟਾਗ੍ਰਾਮ ਮੈਸੇਜ ਅਤੇ ਫੋਨ ‘ਤੇ ਗੱਲ ਕਰਦੇ ਰਹੇ।

5 ਅਪ੍ਰੈਲ ਨੂੰ ਮੁਲਜ਼ਮ ਅਜੈ ਪਾਲ ਨੇ ਅੰਮ੍ਰਿਤਸਰ ਦੇ ਇਕ ਧਾਰਮਿਕ ਸਥਾਨ ’ਤੇ ਮੱਥੇ ਟੇਕਣ ਅਤੇ ਦਰਸ਼ਨ ਕਰਨ ਲਈ ਬੁਲਾਇਆ। ਬੱਸ ‘ਚ ਸਵਾਰ ਹੋ ਕੇ ਦੁਪਹਿਰ 12 ਵਜੇ ਦੇ ਕਰੀਬ ਅੰਮ੍ਰਿਤਸਰ ਬੱਸ ਸਟੈਂਡ ‘ਤੇ ਉਤਰੀ ਤਾਂ ਦੋਸ਼ੀ ਅਜੇ ਪਾਲ ਆਪਣੇ ਮੋਟਰਸਾਈਕਲ ‘ਤੇ ਬੈਠ ਕੇ ਉੱਥੋਂ ਚਲਾ ਗਿਆ ਪਰ ਦੋਸ਼ੀ ਉਸ ਨੂੰ ਧਾਰਮਿਕ ਸਥਾਨ ‘ਤੇ ਲਿਜਾਣ ਦੀ ਬਜਾਏ ਇਕ ਹੋਟਲ ‘ਚ ਲੈ ਗਏ। ਉਥੇ ਉਸ ਨੇ ਰੌਲਾ ਨਾ ਪਾਉਣ ਦੀ ਧਮਕੀ ਦੇ ਕੇ ਰੇਪ ਕੀਤਾ ਅਤੇ ਵੀਡੀਓ ਬਣਾਈ।