ਅੰਮ੍ਰਿਤਸਰ | ਭਾਰਤੀ ਲੜਕੇ ਨੂੰ ਆਨਲਾਈਨ ਲੂਡੋ ਖੇਡਦੇ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਗਿਆ। ਨੇਪਾਲ ਰਾਹੀਂ ਆ ਕੇ ਵਿਆਹ ਕਰਵਾ ਲਿਆ। 19 ਸਾਲਾ ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਲਿਆਂਦਾ ਗਿਆ। ਜਿਥੇ ਬੀਐਸਐਫ ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ।
