ਜਦੋਂ ਗੱਡੀਆਂ ਚੁੱਕਣ ਵਾਲੀ ਟੋਏ ਵੈਨ ਅਤੇ ਪੁਲਿਸ ਅਧਿਕਾਰੀਆਂ ਨਾਲ ਇਕ ਨੌਜਵਾਨ ਦੀ ਸੜਕ ਉੱਤੇ ਤਕਰਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਨੇ ਆਪਣੀ ਬਜ਼ੁਰਗ ਮਾਤਾ ਦੀ ਦਵਾਈ ਲੈਣ ਲਈ ਕੁਝ ਮਿੰਟਾਂ ਲਈ ਆਪਣੀ ਕਾਰ ਸੜਕ ‘ਤੇ ਖੜੀ ਕੀਤੀ।
ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਅਣਉਕਤ ਥਾਂ ਖੜੀ ਹੋਣ ਦੇ ਦੋਸ਼ ‘ਚ ਟੋਏ ਵੈਨ ਨਾਲ ਚੁੱਕ ਲਿਆ। ਜਦਕਿ ਕਾਰ ਦੇ ਅੰਦਰ ਬੈਠੀ ਬਜ਼ੁਰਗ ਮਾਤਾ ਨੇ ਕੈਮਰੇ ਦੇ ਸਾਹਮਣੇ ਕਿਹਾ, “ਸਾਡੇ ਨਾਲ ਤਾਂ ਪੁਲਿਸ ਧੱਕਾ ਕਰ ਰਹੀ ਹੈ। ਮੈਂ ਬਿਮਾਰ ਹਾਂ, ਮੇਰਾ ਪੁੱਤ ਦਵਾਈ ਲੈਣ ਗਿਆ ਸੀ, ਉਧਰ ਹੀ ਕਾਰ ਚੁੱਕ ਲੀ।”
ਇਸ ਘਟਨਾ ਤੋਂ ਬਾਅਦ ਨੌਜਵਾਨ ਨੇ ਸੜਕ ‘ਤੇ ਹੀ ਪੁਲਿਸ ਨਾਲ ਵਾਦ-ਵਿਵਾਦ ਸ਼ੁਰੂ ਕਰ ਦਿੱਤਾ। ਦੋਵੇਂ ਪਾਸਿਆਂ ਨੇ ਕੈਮਰੇ ਦੇ ਸਾਹਮਣੇ ਆਪਣੀ-ਆਪਣੀ ਸਫਾਈ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਹ ਮਾਤਾ ਦੀ ਤਬੀਅਤ ਖਰਾਬ ਹੋਣ ਕਾਰਨ ਦਵਾਈ ਲੈਣ ਗਿਆ ਸੀ ਅਤੇ ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਕਾਰ ਚੁੱਕ ਲਈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਲੋਡ ਬਹੁਤ ਵੱਧ ਗਿਆ ਹੈ, ਜਿਸ ਕਾਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨੋ-ਪਾਰਕਿੰਗ ਜ਼ੋਨ ‘ਚ ਆਉਂਦਾ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਡਿਊਟੀ ਨਿਭਾਈ ਗਈ ਹੈ।