ਅੰਮ੍ਰਿਤਸਰ | ਇਕ ਹੋਰ PNB ਬੈਂਕ ਲੁੱਟ ਲਿਆ ਗਿਆ। ਇਸ ਵਾਰ 4 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਬੈਂਕ ਨੂੰ ਲੁੱਟਿਆ, ਜਦਕਿ ਉਨ੍ਹਾਂ ਦਾ ਇਕ ਸਾਥੀ ਬਾਹਰ ਸੀ। ਕੁਝ ਦਿਨ ਪਹਿਲਾਂ ਬੈਂਕ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ ਬੈਂਕ ਕੰਮ ਨਹੀਂ ਕਰ ਰਿਹਾ ਸੀ ਤੇ ਸਿਰਫ਼ 17 ਹਜ਼ਾਰ ਰੁਪਏ ਹੀ ਲੁੱਟੇ ਜਾ ਸਕੇ। ਕੈਸ਼ੀਅਰ ਦੁਪਹਿਰ 12.55 ਵਜੇ ਬੈਂਕ ਵਿਚ ਮੌਜੂਦ ਸੀ। ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ ਇੱਕ ਗਾਹਕ ਦੀ 25 ਹਜ਼ਾਰ ਦੀ ਪੇਮੈਂਟ ਆਈ ਸੀ, ਜਿਸ ਵਿਚੋਂ ਕੋਈ 8 ਹਜ਼ਾਰ ਰੁਪਏ ਵੰਡੇ ਜਾ ਚੁੱਕੇ ਸਨ। ਘਟਨਾ ਦੇ ਸਮੇਂ ਬੈਂਕ ‘ਚ ਸਿਰਫ 17 ਹਜ਼ਾਰ ਰੁਪਏ ਹੀ ਸਨ, ਜਿਨ੍ਹਾਂ ਨੂੰ ਲੁਟੇਰੇ ਲੈ ਗਏ।
