ਅੰਮ੍ਰਿਤਪਾਲ ਨੇ ਭਿੰਡਰਾਂਵਾਲੇ ਦੇ ਭਤੀਜੇ ਨਾਲ ਰਾਤੀਂ ਕੀਤੀ ਸੀ ਗੱਲ, ਜਸਬੀਰ ਰੋਡੇ ਨੇ ਦੱਸਿਆ ਗ੍ਰਿਫ਼ਤਾਰੀ ਦੇਣ ਬਾਰੇ

0
2170

ਅੰਮ੍ਰਿਤਸਰ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 17 ਅਪ੍ਰੈਲ ਨੂੰ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿਚ ਸਿੱਖ ਕੌਮ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਨਾਜਾਇਜ਼ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਬ-ਕਮੇਟੀ ਗਠਿਤ ਕੀਤੀ ਸੀ। ਜਸਬੀਰ ਸਿੰਘ ਰੋਡੇ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਹਨ।

Amritpal Singh, Waris Punjab De chief, surrenders before Punjab police,  arrested in Moga

ਐਤਵਾਰ ਨੂੰ ਰੂਪੋਸ਼ ਅੰਮ੍ਰਿਤਪਾਲ ਸਿੰਘ ਦਾ ਗੁਰਦੁਆਰਾ ਜਨਮ ਅਸਥਾਨ ਖਾਲਸਾ ਪਿੰਡ ਰੋਡੇ ਤੋਂ ਅੰਮ੍ਰਿਤ ਵੇਲੇ 4 ਵਜੇ ਸੰਗਤ ਨੂੰ ਸੰਬੋਧਨ ਕਰਨਾ ਅਤੇ ਸਵੇਰੇ ਪੌਣੇ 7 ਵਜੇ ਗੁਰਦੁਆਰਾ ਸਾਹਿਬ ਦੇ ਬਾਹਰ ਗ੍ਰਿਫਤਾਰੀ ਦੇਣੀ ਅਤੇ ਉਨ੍ਹਾਂ ਮੁਤਾਬਕ ਰਾਤ ਸਾਢੇ 12 ਵਜੇ ਪੁਲਿਸ ਵਲੋਂ ਉਨ੍ਹਾਂ ਇਹ ਦੱਸ ਦੇਣਾ ਕਿ ਅੰਮ੍ਰਿਤਾਲ ਗੁਰਦੁਆਰਾ ਸਾਹਿਬ ਪਿੰਡ ਰੋਡੇ ਤੋਂ ਗ੍ਰਿਫਤਾਰੀ ਦੇਵੇਗਾ। ਆਉਣ ਵਾਲੇ ਦਿਨਾਂ ਵਿਚ ਇਸ ਸਬੰਧੀ ਕਈ ਸਥਿਤੀਆਂ ਸਾਹਮਣੇ ਆਉਣ ਦੀਆਂ ਸੰਭਾਵਨਾ ਵੀ ਲਗਾਈਆਂ ਜਾ ਸਕਦੀਆਂ ਹਨ। ਆਈਜੀ ਸੁਖਚੈਣ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਉਸ ਸਮੇਂ ਤੋਂ ਹੀ ਗਿਆਨੀ ਜਸਬੀਰ ਸਿੰਘ ਰੋਡੇ ਇਸ ਮਾਮਲੇ ਨ‍ਾਲ ਸਬੰਧਤ ਪਰਿਵਾਰਾਂ ਨਾਲ ਸੰਪਰਕ ਵਿਚ ਸਨ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਆਤਮ-ਸਮਰਪਣ ਵੀ ਬਿਨਾਂ ਕਿਸੇ ਵਾਦ-ਵਿਵਾਦ ਤੋਂ ਪਿੰਡ ਰੋਡੇ ਤੋਂ ਹੋਣਾ ਗਿਆਨੀ ਜਸਬੀਰ ਸਿੰਘ ਰੋਡੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਮੂਲੀਅਤ ਕਰਵਾਉਣੀ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਅੰਮ੍ਰਿਤਪਾਲ ਦਾ ਇਸ ਤੋਂ ਪਹਿਲਾਂ ਹੀ ਕਿਸੇ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਡੇਰੇ ‘ਤੇ ਲੁੱਕੇ ਹੋਣ ਬਾਰੇ ਪੁਲਿਸ ਸ਼ੰਕਾ ਜ਼ਾਹਿਰ ਕਰ ਚੁੱਕੀ ਸੀ ਅਤੇ ਅੰਮ੍ਰਿਤਪਾਲ ਦਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸਾਖੀ ਮੌਕੇ ਗ੍ਰਿਫਤਾਰੀ ਦੇਣ ਦੀਆਂ ਪੁਲਿਸ ਪ੍ਰਸ਼ਾਸਨ ਨੇ ਲੰਬੀਆਂ ਤਿਆਰੀਆਂ ਕੀਤੀਆਂ ਸਨ। ਵਿਸਾਖੀ ਤੋਂ ਬਾਅਦ ਇਨ੍ਹਾਂ ਅਸਥਾਨਾਂ ਦੇ ਘੇਰੇ ‘ਚ ਪੁਲਿਸ ਨੇ ਪਹਿਰਾ ਵੀ ਘੱਟ ਕਰ ਦਿੱਤਾ ਸੀ।