ਰਾਜਸਥਾਨ ‘ਚ ਛੁਪਿਐ ਅੰਮ੍ਰਿਤਪਾਲ : ਇਨਪੁਟ ਮਿਲਦੇ ਹੀ ਹਨੂੰਮਾਨਗੜ੍ਹ-ਗੰਗਾਨਗਰ ‘ਚ ਸਰਚ ਆਪ੍ਰੇਸ਼ਨ ਸ਼ੁਰੂ

0
927

ਅੰਮ੍ਰਿਤਸਰ| ਪੰਜਾਬ ਪੁਲਿਸ ਨੂੰ 27 ਦਿਨਾਂ ਤੋਂ ਚਕਮਾ ਦੇ ਰਹੇ ਵਾਰਿਸ ਪੰਜਾਬ ਦਾ ਆਗੂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਰਾਜਸਥਾਨ ਵਿੱਚ ਲੁਕਿਆ ਹੋਇਆ ਹੈ। ਇਹ ਇਨਪੁਟ ਮਿਲਦੇ ਹੀ ਰਾਜਸਥਾਨ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਗੰਗਾਨਗਰ ਜ਼ਿਲ੍ਹੇ ਦੇ ਕੋਲ ਸੰਗਰੀਆ ਇਲਾਕੇ ਦੇ ਇੱਕ ਪਿੰਡ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਹੈ।

ਪੰਜਾਬ ਤੋਂ ਵੀ ਪੁਲਿਸ ਦੀਆਂ ਟੀਮਾਂ ਰਾਜਸਥਾਨ ਪਹੁੰਚ ਗਈਆਂ ਹਨ। ਪੁਲਿਸ ਅਧਿਕਾਰੀ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ ਹਨ। ਡੀਜੀਪੀ ਉਮੇਸ਼ ਮਿਸ਼ਰਾ ਨੇ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਬ੍ਰੀਫਿੰਗ ਦੌਰਾਨ ਸਿਰਫ ਇਹ ਕਿਹਾ ਕਿ ਅਸੀਂ ਸਫਲਤਾ ਦੇ ਨੇੜੇ ਹਾਂ।

ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਤਮ ਸਮਰਪਣ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਤਿੰਨਾਂ ਤਖ਼ਤਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਅੰਮ੍ਰਿਤਪਾਲ ਦੇ ਮਦਦਗਾਰ ਦੋ ਭਰਾ ਕਾਬੂ

ਪੰਜਾਬ ਪੁਲਸ ਨੇ ਹੁਸ਼ਿਆਰਪੁਰ ‘ਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਭਰਾ ਰਾਜਪੁਰਾ ਭੈਣੀਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਰਹਿਣ ਲਈ ਜਗ੍ਹਾ ਦਿਵਾਉਣ ਵਿਚ ਮਦਦ ਕੀਤੀ ਸੀ।