ਅਮਿਤ ਸ਼ਾਹ ਦਾ ਤੰਜ, ‘ਹੁਣ ਭਾਰਤ ‘ਚ ਮੌਨੀ ਬਾਬਾ ਨਹੀਂ, ਮੋਦੀ ਪ੍ਰਧਾਨ ਮੰਤਰੀ’

0
187

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਕਾਂਗਰਸ ‘ਤੇ ਤੰਜ ਕੱਸੇ। ਦੇਸ਼ ਦੇ ਵਿਕਾਸ ਤੋਂ ਲੈ ਕੇ ਕਸ਼ਮੀਰ ਅਤੇ ਅੱਤਵਾਦ ਤੱਕ ਸ਼ਾਹ ਨੇ ਸਾਰਿਆਂ ਲਈ ਕਾਂਗਰਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਅਜਿਹਾ ਕਰਦੇ ਹੋਏ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਵੀ ਸ਼ਬਦੀ ਹਮਲਾ ਕੀਤਾ। ਇੱਕ ਵਾਰ ਫਿਰ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੌਨੀ ਬਾਬਾ ਬੋਲਿਆ। ਵਡੋਦਰਾ ਦੇ ਸਾਲਵੀਂ ਵਿੱਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਸੋਨੀਆ-ਮਨਮੋਹਨ ਸਰਕਾਰ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਯੂਪੀਏ ਦੇ 10 ਸਾਲ ਦੇ ਕਾਰਜਕਾਲ ਵਿੱਚ ਪਾਕਿਸਤਾਨ ਤੋਂ ਅੱਤਵਾਦੀ ਆਉਂਦੇ ਸੀ ਤੇ ਫੌਜੀ ਜਵਾਨਾਂ ਦਾ ਸਿਰ ਕਲਮ ਕਰ ਕੇ ਚਲੇ ਜਾਂਦੇ ਸੀ। ਮੋਦੀ ਸਰਕਾਰ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ।

ਅਮਿਤ ਸ਼ਾਹ ਮੰਗਲਵਾਰ ਨੂੰ ਵਡੋਦਰਾ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਸੀ। ਇਸ ਦੌਰਾਨ ਉਹ ਕਾਂਗਰਸ ‘ਤੇ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਉਹ ਬੋਲੇ ਕਿ ਸੋਨੀਆ-ਮਨਮੋਹਨ ਸਰਕਾਰ ਦੇ 10 ਸਾਲਾਂ ਵਿੱਚ ਅੱਤਵਾਦੀ ਆਉਂਦੇ ਸੀ ਤੇ ਫੌਜੀਆਂ ਦਾ ਸਿਰ ਕਲਮ ਕਰ ਕੇ ਚਲੇ ਜਾਂਦੇ ਸੀ। 2014 ਵਿੱਚ ਨਰਿੰਦਰ ਭਾਈ ਪ੍ਰਧਾਨ ਮੰਤਰੀ ਬਣੇ। ਪਾਕਿਸਤਾਨ ਨੂੰ ਪਤਾ ਸੀ ਕਿ ਕੀ ਬਦਲਾਅ ਹੋ ਚੁੱਕਿਆ ਹੈ। ਉਸਨੂੰ ਨਹੀਂ ਪਤਾ ਸੀ ਕਿ ਮੌਨੀ ਬਾਬਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਹੀਂ ਹਨ। ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ।

ਇਸ ਤੋਂ ਅੱਗੇ ਸ਼ਾਹ ਨੇ ਕਿਹਾ ਕਿ ਜਦੋਂ ਉਰੀ ਤੇ ਪੁਲਵਾਮਾ ਹਮਲੇ ਹੋਏ ਤਾਂ ਪੀਐੱਮ ਨੇ 10 ਦਿਨਾਂ ਦੇ ਅੰਦਰ ਫੌਜ ਤੇ ਹਵਾਈ ਫੌਜ ਨੂੰ ਆਦੇਸ਼ ਦੇ ਦਿੱਤੇ ਸਨ। ਅੱਤਵਾਦੀਆਂ ਦੇ ਖਾਤਮੇ ਦੇ ਲਈ ਉਦੋਂ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਸਾਡੇ ਜਵਾਨ ਇਸ ਅਪ੍ਰੇਸ਼ਨ ਨੂੰ ਅੰਜ਼ਾਮ ਦੇ ਕੇ ਵਾਪਿਸ ਆਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀਐੱਮ ਨੇ ਭਾਰਤ ਨੂੰ ਸੁਰੱਖਿਅਤ ਬਣਾਇਆ ਹੈ। ਨਾਲ ਹੀ ਮੈਸੇਜ ਦਿੱਤਾ ਕਿ ਭਾਰਤੀ ਫੌਜ ਤੇ ਸਰਹੱਦਾਂ ਨਾਲ ਛੇੜਛਾੜ ਕਰਨਾ ਭੁੱਲ ਹੋਵੇਗੀ।