ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਅਮੀਰ ਖਾਨ, ਕੱਲ੍ਹ ਹੋਣ ਜਾ ਰਹੀ ਲਾਲ ਸਿੰਘ ਚੱਢਾ ਰਿਲੀਜ਼

0
1433

ਅੰਮ੍ਰਿਤਸਰ | ਬਾਲੀਵੁੱਡ ਅਦਾਕਾਰ ਕੱਲ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਹ ਬੁੱਧਵਾਰ ਤੜਕੇ 5.30 ਵਜੇ ਆਏ। ਉਹਨਾਂ ਨੇ ਆਪਣੇ ਇਸ ਟ੍ਰਿਪ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ। ਉਨ੍ਹਾਂ ਦੇ ਨਾਲ ਛੋਟੇ ਪਰਦੇ ਦੀ ਅਦਾਕਾਰਾ ਮੋਨਾ ਸਿੰਘ ਤੇ ਉਨ੍ਹਾਂ ਦੇ ਕਰੂ ਦੇ ਮੈਂਬਰ ਵੀ ਮੌਜੂਦ ਸਨ।

ਆਮਿਰ ਖਾਨ ਦੇ ਇਕ ਬਿਆਨ ਕਾਰਨ ਹੁਣ ਫਿਲਮ ਦਾ ਬਾਈਕਾਟ ਹੋ ਰਿਹਾ ਹੈ। #BoycottLalSinghChadha ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗਾ। ਲੋਕ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਲੋਕ ਕਸਮ ਖਾ ਰਹੇ ਹਨ ਕਿ ਉਹ ਫਿਲਮ ਕਦੇ ਨਹੀਂ ਦੇਖਣਗੇ।