ਕਰਨਾਟਕ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟ੍ਰੈਫ਼ਿਕ ਜਾਮ ਵਿਚ ਫ਼ਸਣ ਕਾਰਨ ਐਂਬੂਲੈਂਸ ਵਿਚ ਡੇਢ ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਬੱਚੀ ਨੂੰ ਇਲਾਜ ਲਈ ਹਸਨ ਤੋਂ ਬੈਂਗਲੁਰੂ ਦੇ ਨਿਮਹੰਸ ਵਜੋਂ ਜਾਣੇ ਜਾਂਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ ਪਰ ਆਵਾਜਾਈ ਵਿਚ ਆਈ ਰੁਕਾਵਟ ਕਾਰਨ ਲਗਭਗ 20 ਮਿੰਟ ਦੀ ਦੇਰੀ ਕਰਕੇ ਸੰਸਥਾ ਨੂੰ ਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ।
ਹਾਲਾਂਕਿ, ਬੈਂਗਲੁਰੂ ਟ੍ਰੈਫ਼ਿਕ ਪੁਲਿਸ ਨੇ ਪਿਛਲੇ ਮਹੀਨੇ ਸਿਗਨਲ ਲਾਈਟਾਂ ਖਰੀਦਣ ਲਈ ਮਨਜ਼ੂਰੀ ਪ੍ਰਾਪਤ ਕੀਤੀ ਸੀ, ਜਿਸ ਨਾਲ ਭੀੜ-ਭੜੱਕੇ ਦੇ ਸਮੇਂ ਐਂਬੂਲੈਂਸਾਂ ਨੂੰ ਟ੍ਰੈਫ਼ਿਕ ਜਾਮ ਤੋਂ ਲੰਘਾਇਆ ਜਾ ਸਕੇ।