ਹੈਰਾਨੀਜਨਕ ਖੁਲਾਸਾ ! ਲੁਧਿਆਣਾ ਦੇ ਸਕੂਲ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਨਿਕਲਿਆ ਸਕੂਲ ਦਾ ਵਿਦਿਆਰਥੀ

0
382

ਲੁਧਿਆਣਾ, 5 ਅਕਤੂਬਰ | ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਕਾਰਨ ਅੱਜ ਸਨਸਨੀ ਫੈਲ ਗਈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ‘ਚ ਵੀ ਭਾਜੜ ਮੱਚ ਗਈ। ਇਸ ਕਾਰਨ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹੁਣ ਇਸ ਮਾਮਲੇ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਦਰਅਸਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕੋਈ ਅੱਤਵਾਦੀ ਸੰਗਠਨ ਨਹੀਂ ਸਗੋਂ ਸਕੂਲ ਦਾ ਹੀ ਵਿਦਿਆਰਥੀ ਨਿਕਲਿਆ। ਸੂਤਰਾਂ ਮੁਤਾਬਕ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ ਹੈ ਅਤੇ 15 ਸਾਲਾ ਬੱਚੇ ਨੂੰ ਰਾਊਂਡਅੱਪ ਕਰ ਲਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਇਹ ਸਕੂਲ ‘ਚ ਹੀ ਪੜ੍ਹਦੇ ਵਿਦਿਆਰਥੀ ਦੀ ਸ਼ਰਾਰਤ ਸੀ। ਉਸ ਨੇ ਸਕੂਲ ਤੋਂ ਛੁੱਟੀ ਲੈਣ ਲਈ ਇਹ ਕਾਰਨਾਮਾ ਕੀਤਾ। ਉਸ ਨੇ ਫਰਜ਼ੀ ਈ-ਮੇਲ ਆਈਡੀ ਬਣਾ ਕੇ ਸਕੂਲ ਦੇ ਪ੍ਰਿੰਸੀਪਲ ਨੂੰ ਦੱਸਿਆ ਕਿ ਸਕੂਲ ਵਿਚ ਬੰਬ ਹੈ, ਜਿਸ ਤੋਂ ਬਾਅਦ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ।

ਦੱਸ ਦਈਏ ਕਿ ਸਦਰ ਇਲਾਕੇ ‘ਚ ਸਥਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਸੀ। ਕਿਸੇ ਨੇ ਸਕੂਲ ਦੇ ਪ੍ਰਿੰਸੀਪਲ ਦੀ ਈਮੇਲ ਆਈਡੀ ‘ਤੇ ਮੈਸੇਜ ਭੇਜ ਕੇ ਕਿਹਾ ਹੈ ਕਿ 5 ਅਕਤੂਬਰ ਨੂੰ ਸਕੂਲ ‘ਚ ਬੰਬ ਸੁੱਟਿਆ ਜਾਵੇਗਾ। ਦੂਜੇ ਪਾਸੇ ਪੁਲਿਸ ਨੇ ਈਮੇਲ ਆਈਡੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮੇਲ ਇੱਕ ਮੋਬਾਈਲ ਤੋਂ ਭੇਜਿਆ ਗਿਆ ਹੈ। ਜਿਸ ਦਾ ਨੰਬਰ ਬਿਹਾਰ ਦਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)