ਗਰੀਬ ਪਰਿਵਾਰ ਦੀਆਂ ਤਿੰਨੋਂ ਧੀਆਂ ਨੇ ਇੱਕ ਵਾਰ ‘ਚ UGC Net ਕੀਤਾ Clear

0
6618

ਮਾਨਸਾ 29 ਜੁਲਾਈ2025 । – ਜ਼ਿਲ੍ਹੇ ਦੇ ਕਸਬਾ ਬੁੱਡਲਾਢਾ ਦੇ ਇੱਕ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਦੀਆਂ ਤਿੰਨ ਭੈਣਾਂ ਨੇ UGC-NET ਇਮਤਿਹਾਨ ਪਾਸ ਕਰਕੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਧੀਆਂ ਦੇ ਪਿਤਾ ਗ੍ਰੰਥੀ ਹਨ ਅਤੇ ਮਾਤਾ ਮਜ਼ਦੂਰੀ ਕਰਦੀ ਹੈ। ਤਿੰਨਾਂ ਧੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਤਾ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੀ ਮਾਂ ਦੀ ਮੇਹਨਤ ਅਤੇ ਉਤਸ਼ਾਹ ਦੇ ਕਾਰਨ ਸੰਭਵ ਹੋਇਆ ਹੈ, ਕਿਉਂਕਿ ਉਹ ਖੁਦ ਤਾਂ ਪੜ੍ਹ ਨਹੀਂ ਸਕੇ ਪਰ ਉਨ੍ਹਾਂ ਨੂੰ ਹਰ ਵੇਲੇ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਰਹੇ।

ਧੀਆਂ ਦਾ ਕਹਿਣਾ ਹੈ ਕਿ ਹੁਣ ਉਹ ਅਸਿਸਟੈਂਟ ਪ੍ਰੋਫੈਸਰ ਬਣ ਕੇ ਲੋਕਾਂ ਦੀ ਸੇਵਾ ਕਰ ਸਕਣਗੀਆਂ।  ਉਨ੍ਹਾਂ ਦੱਸਿਆ ਕਿ ਉਹ ਬਿਨਾਂ ਕਿਸੇ ਕੋਚਿੰਗ ਦੇ ਆਪਣੇ ਘਰ ‘ਚ ਰਹਿ ਕੇ ਪੜ੍ਹਾਈ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਸਵੇਰੇ ਤੋਂ ਸ਼ਾਮ ਤਕ ਮਜ਼ਦੂਰੀ ਲਈ ਘਰ ਤੋਂ ਬਾਹਰ ਜਾਂਦੀ ਹੈ ਅਤੇ ਪਿਤਾ ਜੀ ਗੁਰਦੁਆਰੇ ‘ਚ ਗ੍ਰੰਥੀ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰੀ ਪੁਸਤਕਾਂ ਲੈਣ ਲਈ ਪੈਸੇ ਵੀ ਨਹੀਂ ਹੁੰਦੇ ਸਨ ।


ਤਿੰਨੋਂ ਭੈਣਾਂ ਨੇ ਕਿਹਾ ਕਿ ਉਹ ਆਪਣੀ ਮਨਜ਼ਿਲ ਤੱਕ ਪਹੁੰਚਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਇਸ ਕਾਮਯਾਬੀ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ।