ਪੰਜਾਬ ‘ਚ ਕੋਰੋਨਾ ਦਾ ਕੇਂਦਰ ਬਿੰਦੂ ਕਹਾਉਣ ਵਾਲੇ ਨਵਾਂਸ਼ਹਿਰ ਦੇ ਸਾਰੇ ਮਰੀਜ਼ ਹੋਏ ਤੰਦਰੁਸਤ

    0
    981

    ਨਵਾਂ ਸ਼ਹਿਰ . ਜ਼ਿਲ੍ਹਾ ਨਵਾਂਸ਼ਹਿਰ ਜੋ ਕੁਝ ਦਿਨ ਪਹਿਲਾਂ ਕੋਰੋਨਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਸੀ ਅੱਜ ਕੋਰੋਨਾ ਤੋਂ ਜੰਗ ਜਿੱਤ ਚੁੱਕਾ ਹੈ। ਨਵਾਂ ਸ਼ਹਿਰ ਤੋਂ ਚੰਗੀ ਖਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਸਾਰੇ ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਅੱਜ ਆਖਰੀ ਮਰੀਜ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ।

    ਬਲਦੇਵ ਸਿੰਘ ਦੇ ਸੰਪਰਕ ‘ਚ ਆਏ 23 ਵਿਅਕਤੀ ਕੋਰੋਨਾ ਦੀ ਲਪੇਟ ਵਿਚ ਆਏ ਸਨ। ਇਨ੍ਹਾਂ ‘ਚ 19 ਲੋਕ ਨਵਾਂ ਸ਼ਹਿਰ ਦੇ ਸਨ। ਇਨ੍ਹਾਂ ਸਾਰੇ ਲੋਕਾਂ ਦਾ ਇਲਾਜ ਹੋ ਚੁੱਕਾ ਹੈ 18 ਲੋਕਾਂ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਅੱਜ ਜ਼ਿਲ੍ਹੇ ਦੇ ਡੀਸੀ ਵੱਲੋਂ 2 ਵਜੇ ਸਿਵਲ ਹਸਪਤਾਲ ਵਿੱਚੋ ਕੋਰੋਨਾ ਦੇ ਸਿਹਤਯਾਬ ਹੋਏ ਆਖਰੀ ਮਰੀਜ਼ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾਏਗਾ। ਪੰਜਾਬ ਵਿੱਚ ਕੋਰੋਨਾ ਮਾਹਾਂਮਾਰੀ ਦੀ ਸ਼ੁਰੂਆਤ ਨਵਾਂ ਸ਼ਹਿਰ ਤੋਂ ਹੀ ਹੋਈ ਸੀ।