11 ਦਸੰਬਰ ਨੂੰ ਪੰਜਾਬ ਦੇ ਸਾਰੇ ਪ੍ਰਾਈਵੇਟ ਹਸਪਤਾਲ ਓਪੀਡੀ ਬੰਦ ਰੱਖ ਕੇ ਕਰਣਗੇ ਹੜਤਾਲ

0
2048

ਚੰਡੀਗੜ੍ਹ | ਕੇਂਦਰ ਸਰਕਾਰ ਨੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਨਿੱਜੀ ਹਸਪਤਾਲਾਂ ਦੇ ਡਾਕਟਰ ਨਾਰਾਜ਼ ਹਨ।

ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ 11 ਦਸੰਬਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਪੂਰੇ ਮੁਲਕ ਵਿੱਚ ਓਪੀਡੀ ਬੰਦ ਰੱਖਕੇ ਇਕ ਰੋਜਾ ਹੜਤਾਲ ਕੀਤੀ ਜਾਵੇਗੀ। ਜਲੰਧਰ ਵਿੱਚ ਵੀ ਸਾਰੇ ਪ੍ਰਾਈਵੇਡ ਹਸਪਤਾਲ ਓਪੀਡੀ ਬੰਦ ਰੱਖਣਗੇ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ. ਨਵਜੋਤ ਦਹੀਆ ਨੇ ਕਿਹਾ- ਕੇਂਦਰ ਸਰਕਾਰ ਦੇ ਇਸ ਕਦਮ ਖ਼ਿਲਾਫ਼  11 ਦਸੰਬਰ ਨੂੰ  ਪੂਰੇ ਦੇਸ਼ ਵਿੱਚ ਅਸੀਂ ਹੜਤਾਲ ਕਰਨ ਜਾ ਰਹੇ ਹਾਂ। ਸਰਕਾਰ ਨੇ ਆਯੁਰਵੈਦਿਕ ਡਾਕਟਰਾਂ ਨੂੰ ਜਿਹੜੀ ਆਪ੍ਰੇਸ਼ਨ ਦੀ ਇਜਾਜ਼ਤ ਦਿੱਤੀ ਹੈ ਉਹ ਸਹੀ ਨਹੀਂ ਹੈ। ਅਸੀਂ ਇਸ ਖਿਲਾਫ ਹਾਂ।

ਡਾ. ਨਵਜੋਤ ਦਹੀਆ ਨੇ ਕਿਹਾ ਕਿ ਹੜਤਾਲ ਦੇ ਬਾਵਜੂਦ ਐਮਰਜੈਂਸੀ ਚੱਲੇਗੀ ਅਤੇ ਕੋਰੋਨਾ ਮਰੀਜਾਂ ਦਾ ਇਲਾਜ ਵੀ ਕੀਤਾ ਜਾਵੇਗਾ।