ਅਕਾਲੀ ਆਗੂ ਕਤਲ ਕਾਂਡ : ਦੋਸਤ ਹੀ ਨਿਕਲਿਆ ਕਾਤਲ, ਖੁਦ ਹੀ ਗੋਲੀਆਂ ਮਾਰ ਕੇ ਰਚਿਆ ਕਤਲ ਦਾ ਡਰਾਮਾ

0
1541

ਗੁਰਦਾਸਪੁਰ | ਬਟਾਲਾ ਨਜ਼ਦੀਕੀ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਗੋਲੀ ਮਾਰ ਕੇ ਕਤਲ ਕੀਤੇ ਗਏ ਅਜੀਤਪਾਲ ਦਾ ਦੋਸਤ ਅੰਮ੍ਰਿਤਪਾਲ ਹੀ ਨਿਕਲਿਆ ਕਾਤਲ। ਇਹ ਕਤਲ ਨੈਸ਼ਨਲ ਹਾਈਵੇ ‘ਤੇ ਮੌਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ। ਇਸ ਵਿਚ ਅੰਮ੍ਰਿਤਪਾਲ ਦਾ ਸਾਥ ਉਸ ਦੇ ਦੋਸਤ ਅਤੇ ਹੋਟਲ ਦੇ ਮਾਲਿਕ ਗੁਰਮੁਖ ਸਿੰਘ ਨੇ ਵੀ ਦਿੱਤਾ| ਅਸਲ ਵਿਚ ਅੰਮ੍ਰਿਤਪਾਲ ਸਿੰਘ ਅਤੇ ਮ੍ਰਿਤਕ ਅਜੀਤਪਾਲ ਸਿੰਘ ਚੰਗੇ ਦੋਸਤ ਸਨ ਪਰ ਅਜੀਤਪਾਲ ਸਿੰਘ ਇਤਰਾਜ ਕਰਦਾ ਸੀ ਕਿ ਅੰਮ੍ਰਿਤਪਾਲ ਸਿੰਘ ਉਸ ਦੇ ਸ਼ਰੀਕੇ ਨਾਲ ਵੀ ਦੋਸਤੀ ਰੱਖਦਾ ਹੈ। ਪੁਲਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਗੁਰਮੁਖ ਸਿੰਘ ਹਾਲੇ ਫਰਾਰ ਹੈ।

ਪ੍ਰੈਸ ਵਾਰਤਾ ਜ਼ਰੀਏ ਐਸ.ਐਸ.ਪੀ. ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਅਜੀਤਪਾਲ ਦਾ ਗੋਲੀ ਮਾਰ ਕੇ ਕਤਲ ਉਸ ਦੇ ਦੋਸਤ ਅੰਮ੍ਰਿਤਪਾਲ ਸਿੰਘ ਨੇ ਹੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਕੀਤਾ ਅਤੇ ਇਸ ਦੇ ਵਿਚ ਉਸ ਦੇ ਦੋਸਤ ਅਤੇ ਹੋਟਲ ਹੱਬ 24 ਦੇ ਮਾਲਿਕ ਗੁਰਮੁਖ ਸਿੰਘ ਦਿੱਤਾ। ਉਨ੍ਹਾਂ ਦੱਸਿਆ ਕਿ ਅਜੀਤਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਚੰਗੇ ਦੋਸਤ ਸਨ ਅਤੇ ਦੇਰ ਰਾਤ ਹੋਟਲ ਹੱਬ 24 ਦੇ ਸਾਹਮਣੇ ਹੀ ਇਨ੍ਹਾਂ ਦੋਵਾਂ ‘ਚ ਇਸ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਕਿ ਅਜੀਤਪਾਲ ਸਿੰਘ ਅੰਮ੍ਰਿਤਪਾਲ ਦੇ ਸ਼ਰੀਕੇ ਵਿੱਚ ਵੀ ਦੋਸਤੀ ਕਿਉਂ ਰੱਖਦਾ ਹੈ। ਇਸੇ ਨੂੰ ਲੈ ਕੇ ਹੋਈ ਬਹਿਸਬਾਜ਼ੀ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅਜੀਤਪਾਲ ਸਿੰਘ ਉੱਤੇ ਫਾਇਰ ਕਰ ਦਿੱਤੇ ਅਤੇ ਆਪਣੇ ਇਸ ਜੁਰਮ ਨੂੰ ਲੁਕਾਉਣ ਲਈ ਇਸ ਘਟਨਾ ਨੂੰ ਅਣਜਾਣ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਵਿਚ ਹੋਏ ਕਤਲ ਦਾ ਡਰਾਮਾ ਘੜਿਆ ਗਿਆ ਅਤੇ ਇਸ ਨੂੰ ਲੈਕੇ ਗੱਡੀ ਦੇ ਸ਼ੀਸ਼ੇ ਉਤੇ ਵੀ ਫਾਇਰ ਕੀਤੇ ਗਏ ਅਤੇ ਖੁਦ ਹੀ ਜ਼ਖਮੀ ਅਜੀਤਪਾਲ ਨੂੰ ਅੰਮ੍ਰਿਤਸਰ ਹਸਪਤਾਲ ਵੀ ਲੈ ਕੇ ਗਿਆ ਪਰ ਉਸ ਤੋਂ ਪਹਿਲਾਂ ਹੀ ਅਜੀਤਪਾਲ ਦਮ ਤੋੜ ਗਿਆ। ਫਿਲਹਾਲ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਵਾਲਵਰ ਅਤੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਹੋਟਲ 24 ਹੱਬ ਦਾ ਮਾਲਿਕ ਗੁਰਮੁਖ ਸਿੰਘ ਫਰਾਰ ਹੈ, ਉਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ