ਜਲੰਧਰ | ਥਾਣਾ ਨੰਬਰ ਇਕ ਦੇ ਅਧੀਨ ਪੈਂਦੇ ਪੈਟਰੋਲ ਪੰਪ ‘ਤੇ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ, ਜਦੋਂ ਇਕ ਬਲੈਰੋ ਪਿਕਅਪ ਚਾਲਕ ਪੈਟਰੋਲ ਭਰਵਾਉਣ ਆਇਆ ਤਾਂ ਇਕ ਕਾਰ ਸਵਾਰ ਨੇ ਪਿੱਛੇ ਖੜ੍ਹੀ ਬਲੈਰੋ ਪਿਕਅਪ ਦੇ ਸ਼ੀਸ਼ੇ ਤੋੜ ਦਿੱਤੇ।
ਜਾਣਕਾਰੀ ਦਿੰਦਿਆਂ ਪਿਕਅਪ ਦੇ ਚਾਲਕ ਅਰਵਿੰਦ ਨੇ ਦੱਸਿਆ ਕਿ ਉਹ ਪੈਟਰੋਲ ਪੰਪ ‘ਤੇ ਖੜ੍ਹਾ ਪੈਸੇ ਗਿਣ ਰਿਹਾ ਸੀ ਤਾਂ ਕਿਸੇ ਅਕਾਲੀ ਲੀਡਰ ਦੇ ਡਰਾਈਵਰ ਨੇ ਆਪਣੀ ਫਾਰਚੂਨਰ ਕਾਰ ਬੈਕ ਕਰਦਿਆਂ ਉਸ ਦੀ ਪਿਕਅਪ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਪਿਛਲਾ ਬੰਪਰ ਟੁੱਟ ਗਿਆ।
ਉਸ ਨੇ ਕਿਹਾ ਕਿ ਉਸ ਦੀ ਕੋਈ ਗਲਤੀ ਨਹੀਂ ਸੀ, ਫਿਰ ਵੀ ਅਕਾਲੀ ਲੀਡਰ ਦੇ ਡਰਾਈਵਰ ਨੇ ਉਸ ਨੂੰ ਗਾਲੀ-ਗਲੋਚ ਕੀਤੀ ਤੇ ਇੱਟ ਦੇ ਨਾਲ ਉਸ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੀ ਜਾਣਕਾਰੀ ਥਾਣਾ ਨੰਬਰ ਇਕ ਦੀ ਪੁਲਸ ਨੂੰ ਦਿੱਤੀ ਗਈ।
ਮੌਕੇ ‘ਤੇ ਆਏ ਥਾਣਾ ਇਕ ਦੇ ਪੀਸੀਆਰ ਏਐੱਸਆਈ ਰਣਜੀਤ ਸਿੰਘ ਨੇ ਕਿਹਾ ਕਿ ਉਸ ਨੇ ਸੀਸੀਟੀਵੀ ਫੁਟੇਜ ਲੈ ਲਈ ਹੈ ਤੇ ਉੱਚ ਅਧਿਕਾਰੀਆਂ ਨੂੰ ਵੀ ਦੱਸ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਫਾਰਚੂਨਰ ਚਾਲਕ ਜਲੰਧਰ ਕੈਂਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਂ ਵਾਲੀਆ ਹੈ ਤੇ ਉਹ ਕਿਸੇ ਪਾਰਟੀ ਨਾਲ ਵੀ ਸਬੰਧਿਤ ਹੈ। ਬਾਕੀ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ