ਜਲਾਲਾਬਾਦ | ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਹੰਗਾਮੇ ਸ਼ੁਰੂ ਹੋ ਚੁੱਕੇ ਹਨ। ਅੱਜ ਅਕਾਲੀ ਅਤੇ ਕਾਂਗਰਸੀ ਵਰਕਰ ਜਲਾਲਾਬਾਦ ਵਿੱਚ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸੁਖਬੀਰ ਬਾਦਲ ਦੀ ਗੱਡੀ ਤੋੜ ਦਿੱਤੀ ਗਈ ਅਤੇ ਕਈ ਰਾਊਂਡ ਫਾਇਰ ਵੀ ਹੋਏ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਆਪਣੇ ਵਰਕਰਾਂ ਦੇ ਕਾਗਜ਼ ਭਰਵਾਉਣ ਗਏ ਸਨ। ਪੁਲਿਸ ਅਤੇ ਕਾਂਗਰਸੀ ਵਰਕਰਾਂ ਨੇ ਅਕਾਲੀ ਵਰਕਰਾਂ ਨੂੰ ਕਾਫੀ ਪਿੱਛੇ ਰੋਕ ਦਿੱਤਾ। ਇਸ ਦੌਰਾਨ ਧੱਕਾ-ਮੁੱਕੀ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਰਾਊਂਡ ਫਾਇਰ ਵੀ ਹੋਏ। ਦੋਹਾਂ ਪੱਖਾਂ ਨੇ ਇੱਕ-ਦੂਜੇ ‘ਤੇ ਇੱਟਾਂ-ਪੱਥਰ ਵੀ ਚਲਾਏ।
(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਅਗਲੇ ਅਪਡੇਟ ਜਲਦ ਭੇਜੇ ਜਾਣਗੇ)
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin