ਅਕਾਲੀ ਦਲ ਦਾ ਐਲਾਨ : ਨਵਜੋਤ ਸਿੱਧੂ ਦੇ ਖਿਲਾਫ਼ ਚੋਣ ਲੜਣਗੇ ਬਿਕਰਮ ਮਜੀਠੀਆ

0
2613

ਅੰਮ੍ਰਿਤਸਰ | ਅਕਾਲੀ ਦਲ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਅੱਜ ਐਲਾਨ ਕੀਤਾ ਹੈ ਕਿ ਲੀਡਰ ਬਿਕਰਮ ਮਜੀਠੀਆ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਣਗੇ।

ਅਕਸਰ ਇੱਕ-ਦੂਜੇ ‘ਤੇ ਬਿਆਨਬਾਜ਼ੀ ਕਰਨ ਵਾਲੇ ਦੋਵੇਂ ਲੀਡਰਾਂ ਦਾ ਮੁਕਾਬਲਾ ਪੰਜਾਬ ‘ਚ ਸਭ ਤੋਂ ਚਰਚਿਤ ਹੋਣ ਵਾਲਾ ਹੈ। ਡਰਗੱਜ਼ ਕੇਸ ‘ਚ ਫਸੇ ਬਿਕਰਮ ਮਜੀਠੀਆ ਪਹਿਲਾ ਮਜੀਠਾ ਸੀਟ ਤੋਂ ਚੋਣ ਲੜਦੇ ਹਨ। ਇਸ ਵਾਰ ਉਹ ਨਵਜੋਤ ਸਿੱਧੂ ਦੀ ਸੀਟ ਅੰਮ੍ਰਿਤਸਰ ਈਸਟ ਤੋਂ ਚੋਣ ਲੜਣਗੇ।

ਬਿਕਰਮ ਮਜੀਠੀਆ ਅਕਸਰ ਇਹ ਕਹਿੰਦੇ ਹਨ ਕਿ ਨਵਜੋਤ ਸਿੱਧੂ ਉਨ੍ਹਾਂ ਨੂੰ ਫਸਾਉਣਾ ਚਾਹੁੰਦੇ ਹਨ ਜਦਕਿ ਸਿੱਧੂ ਹਮੇਸ਼ਾ ਮਜੀਠੀਆ ‘ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਇਲਜਾਮ ਲਗਾਉਂਦੇ ਹਨ।

ਦੋਹਾਂ ਵਿੱਚੋਂ ਕੌਣ ਜਿੱਤ ਸਕਦਾ ਹੈ ਕਮੈਂਟ ਕਰਕੇ ਤੁਸੀਂ ਆਪਣੀ ਰਾਇ ਜ਼ਰੂਰ ਦਿਓ…