ਅਜਨਾਲਾ : ਦੁਕਾਨ ਬੰਦ ਕਰਕੇ ਘਰ ਜਾ ਰਿਹਾ ਵਿਅਕਤੀ ਅਗਵਾ, ਆਖਰੀ ਵਾਰ ਭਰਾ ਨੂੰ ਫੋਨ ‘ਤੇ ਕਿਹਾ – ਬਚਾਅ ਲਵੋ, ਮੈਨੂੰ ਬੰਦੇ ਪੈ ਗਏ

0
155

ਅਜਨਾਲਾ/ਅੰਮ੍ਰਿਤਸਰ, 19 ਜਨਵਰੀ | ਅਜਨਾਲਾ ਦੇ ਪਿੰਡ ਪੁੰਗਾ ਤੋਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਵਿਅਕਤੀ ਭੇਤਭਰੇ ਹਾਲਾਤ ਵਿਚ ਅਗਵਾ ਹੋ ਗਿਆ। ਉਸ ਨੇ ਰਾਤ ਨੂੰ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਬਚਾਅ ਲਓ, ਮੈਨੂੰ ਬੰਦੇ ਪੈ ਗਏ ਹਨ। ਨੌਜਵਾਨ ਦਾ ਸਾਰਾ ਪਰਿਵਾਰ ਅਜਨਾਲਾ ਪੁਲਿਸ ਥਾਣੇ ਪਹੁੰਚ ਗਿਆ। ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸ ਖਬਰ ਨਾਲ ਦਹਿਸ਼ਤ ਦਾ ਮਾਹੌਲ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

ਪਰਿਵਾਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਖੀਰਲੀ ਕਾਲ ਤੋਂ ਬਾਅਦ ਫੋਨ ਹੁਣ ਸਵਿੱਚ ਆਫ ਆਇਆ ਦੱਸਿਆ ਜਾ ਰਿਹਾ ਹੈ, ਜਿਸ ਨਾਲ ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਵਿਅਕਤੀ ਦੀ ਪਰਿਵਾਰ ਨੂੰ ਸਿਰਫ ਪੁਲ ‘ਤੇ ਟੁੱਟੀ ਹਾਲਤ ਵਿਚ ਬਾਈਕ ਮਿਲੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)