ਏਅਰ ਇੰਡੀਆ ਹੋਈ ਪ੍ਰਾਈਵੇਟ, ਟਾਟਾ ਨੇ 18000 ਕਰੋੜ ਰੁਪਏ ‘ਚ ਖਰੀਦੀ, ਜਾਣੋ ਪੂਰੀ ਜਾਣਕਾਰੀ

0
2641

ਨਵੀਂ ਦਿੱਲੀ | ਏਅਰ ਇੰਡੀਆ ਦੇ ਨਿੱਜੀਕਰਨ ‘ਚ ਆਖਿਰਕਾਰ ਕੇਂਦਰ ਸਰਕਾਰ ਕਾਮਯਾਬ ਹੋ ਹੀ ਗਈ। ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਦੇ ਜੇਤੂ ਦਾ ਐਲਾਨ ਕਰ ਦਿੱਤਾ ਹੈ।

ਏਅਰ ਇੰਡੀਆ (Air India) ਦੀ ਕਮਾਨ ਹੁਣ ਟਾਟਾ ਸਮੂਹ ਦੇ ਹੱਥ ਹੋਵੇਗੀ। ਟਾਟਾ ਨੇ ਏਅਰ ਇੰਡੀਆ ਲਈ 18,000 ਕਰੋੜ ਦੀ ਬੋਲੀ ਲਗਾਈ। ਇਸ ਨਾਲ ਟਾਟਾ ਸਮੂਹ ਨੇ ਸਭ ਤੋਂ ਵੱਡੀ ਬੋਲੀ ਲਗਾ ਕੇ ਇਕ ਵਾਰ ਫਿਰ ਏਅਰ ਇੰਡੀਆ ਦੀ ਕਮਾਨ ਸੰਭਾਲ ਲਈ ਹੈ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (DIPAM) ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ।

DIPAM ਦੇ ਸਕੱਤਰ ਤੁਹਿਨ ਕਾਂਤ ਨੇ ਦੱਸਿਆ ਕਿ ਟਾਟਾ ਸਮੂਹ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਟਾਟਾ ਏਅਰ ਇੰਡੀਆ ਦਾ 15,300 ਕਰੋੜ ਰੁਪਏ ਦਾ ਕਰਜ਼ਾ ਚੁਕਾਏਗਾ। ਏਅਰ ਇੰਡੀਆ ‘ਤੇ 31 ਅਗਸਤ ਤੱਕ 61,560 ਕਰੋੜ ਰੁਪਏ ਦਾ ਕਰਜ਼ਾ ਸੀ।

ਇਸ ਵਿੱਚ ਟਾਟਾ ਸੰਨ 15,300 ਕਰੋੜ ਰੁਪਏ ਦਾ ਭੁਗਤਾਨ ਕਰੇਗਾ, ਜਦੋਂ ਕਿ ਬਾਕੀ 46,262 ਕਰੋੜ ਰੁਪਏ Air India asset holding company ਅਦਾ ਕੀਤੇ ਜਾਣਗੇ।

ਟਾਟਾ ਸਮੂਹ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਨੇ ਏਅਰ ਇੰਡੀਆ ਲਈ ਬੋਲੀ ਲਗਾਈ ਸੀ। ਹਾਲ ਹੀ ‘ਚ ਬਲੂਮਬਰਗ ਨੇ ਰਿਪੋਰਟ ਵਿੱਚ ਕਿਹਾ ਸੀ ਕਿ ਪੈਨਲ ਨੇ ਏਅਰ ਇੰਡੀਆ ਲਈ ਟਾਟਾ ਸਮੂਹ ਦੀ ਚੋਣ ਕੀਤੀ ਹੈ।

ਜੇਆਰਡੀ ਟਾਟਾ ਨੇ ਟਾਟਾ ਏਅਰਲਾਈਨਜ਼ ਦੀ ਸਥਾਪਨਾ 1932 ਵਿੱਚ ਕੀਤੀ ਸੀ। ਹੁਣ 68 ਸਾਲਾਂ ਬਾਅਦ ਏਅਰ ਇੰਡੀਆ ਕੋਟਾ ਸਮੂਹ ਨੇ ਸਭ ਤੋਂ ਵੱਧ ਬੋਲੀ ਲਗਾ ਕੇ ਵਾਪਸ ਖਰੀਦਿਆ ਹੈ।