ਸਰਕਾਰ ਨੇ ਕੀਤਾ ਏਅਰ ਇੰਡੀਆ ਨੂੰ ਵੇਚਣ ਦਾ ਫੈਸਲਾ

0
559

ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ 100 ਫੀਸਦੀ ਵੇਚਣ ਦਾ ਫੈਸਲਾ ਕਰ ਲਿਆ ਹੈ। ਸਰਕਾਰ ਨੇ ਇਹ ਦਸਤਾਵੇਜ਼ ਜਾਰੀ ਕੀਤਾ ਕਿ ਰਣਨੀਤਿਕ ਵਿਨੀਵੇਸ਼ ਦੇ ਤਹਿਤ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੇਸ ਦੇ ਵੀ 100 ਫੀਸਦੀ ਅਤੇ AISATS ਦੇ 50 ਫੀਸਦੀ ਸ਼ੇਅਰ ਬੇਚੇਗੀ। ਇਸਦੇ ਪ੍ਰਬੰਧਨ ਨੀਅੰਨਤਰਨ ਦਾ ਅਧੀਕਾਰ ਸਫਲ ਬੋਲੀ ਲਾਉਣ ਵਾਲੇ ਨੂੰ ਦੇ ਦਿੱਤੀ ਜਾਵੇਗੀ। ਸਰਕਾਰ ਨੇ ਇਸ ਵਿਨੀਵੇਸ਼ ‘ਚ ਬੋਲੀ ਦੀ ਪ੍ਰਕੀਰਿਆ ਦਾ ਇਸਤਮਾਲ ਕਰੇਗੀ ਅਤੇ ਇਸ ‘ਚ ਸ਼ਾਮਲ ਹੋਣ ਲਈ 17 ਮਾਰਚ ਤਕ ਦਾ ਸਮਾਂ ਦਿੱਤਾ ਗਿਆ ਹੈ।
ਏਅਰ ਇੰਡੀਆ ਦੇ ਅਧੀਕਾਰੀ ਨੇ ਦੱਸਿਆ ਜੇਕਰ ਖਰੀਦਾਰ ਨਾ ਮਿਲੇ ਤਾਂ ਕੰਪਨੀ ਛੇ ਮਹੀਨੇ ‘ਚ ਬੰਦ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਨਗਰ ਵਿਮਾਨਨ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਕ ਪ੍ਰੈਸ ਕਾਂਫਰੰਸ ‘ਚ ਦੱਸਿਆ ਕਿ ਏਅਰ ਇੰਡੀਆ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ  ਹੈ ਅਤੇ ਹੁਣ ਇਸ ਦੀ ਪ੍ਰਾਈਵੇਟਾਈਜ਼ੇਸ਼ਨ ਕਰ ਦੇਣਾ ਹੀ ਇਸ ਦਾ ਹੱਲ ਹੈ। ਉਹਨਾਂ ਨੇ ਕਿਹਾ ਸੀ ਕਿ ਆਯਕਰਦਾਤਾਵਾਂ ਦਾ ਪੈਸਾ ਸਹੀ ਤਰਾਂ ਵਰਤਿਆ ਜਾਣਾ ਚਾਹੀਦਾ ਹੈ। ਕੇਂਦਰ ਵਿਮਾਨਨ ਮੰਤਰੀ ਦੇ ਅਨੁਸਾਰ ਏਅਰ ਇੰਡੀਆ ਇਕ ਰਾਸ਼ਟਰ ਸੰਪਤੀ ਹੈ, ਇਹ ਇਕ ਵੱਡਾ ਬ੍ਰਾਂਡ ਹੈ ਅਤੇ ਇਸ ਦਾ ਸੇਫਟੀ ਰਿਕਾਰਡ ਬਹੁਤ ਵਧੀਆ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।