ਹਾਈਵੇ ‘ਤੇ ਐਕਸੀਡੈਂਟ ਮਗਰੋਂ ਲੋਕ ਬੋਰੀਆਂ ‘ਚ ਪਾ ਕੇ ਲੈ ਗਏ ਮੁਰਗੀਆਂ, ਮਦਦ ਦੀ ਥਾਂ ਪਿੰਜਰੇ ‘ਚੋਂ ਮੁਰਗੇ ਕੱਢਦੇ ਨਜ਼ਰ ਆਏ ਰਾਹਗੀਰ

0
424

ਉਤਰ ਪ੍ਰਦੇਸ਼/ਆਗਰਾ, 27 ਦਸੰਬਰ | ਇਥੋੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ‘ਚ ਭਰੇ ਮੁਰਗੇ-ਮੁਰਗੀਆਂ ਨੂੰ ਘਰ ਲੈ ਗਏ। ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰ, ਜਿਸ ਨੂੰ ਵੀ ਮੌਕਾ ਮਿਲਿਆ, ਓਹੀ ਮੁਰਗੇ-ਮੁਰਗੀਆਂ ਨੂੰ ਪਿੰਜਰੇ ‘ਚੋਂ ਕੱਢ ਕੇ ਲੈ ਗਏ। ਕੋਈ ਹੱਥਾਂ ‘ਚ ਹੀ ਮੁਰਗੇ-ਮੁਰਗੀਆਂ ਨੂੰ ਲੈ ਕੇ ਭੱਜ ਗਏ। ਕੋਈ ਆਪਣੇ ਨਾਲ ਲਿਆਂਦੀ ਬੋਰੀ ਵਿਚ ਭਰ ਕੇ ਉਥੋਂ ਚੱਲਦਾ ਬਣਿਆ। ਮੁਰਗਿਆਂ ਦੀ ਸ਼ਰੇਆਮ ਲੁੱਟ ਦੀ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ।

ਧੁੰਦ ‘ਚ ਸ਼ਾਹਦਰਾ ਚੌਕ ‘ਤੇ 16 ਵਾਹਨਾਂ ਦੀ ਟੱਕਰ ‘ਚ ਮੁਰਗਿਆਂ-ਮੁਰਗੀਆਂ ਨਾਲ ਭਰਿਆ ਵਾਹਨ ਵੀ ਸ਼ਾਮਲ ਸੀ। ਇਹ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦੇ ਮੁਰਗੇ-ਮੁਰਗੀਆਂ ਨਾਲ ਭਰਿਆ ਹੋਇਆ ਸੀ। ਦੇਖਦਿਆਂ ਹੀ ਦੇਖਦਿਆਂ ਗੱਡੀ ਦੇ ਪਿੰਜਰੇ ਵਿਚ ਰੱਖੇ ਮੁਰਗੇ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਦਦ ਦੀ ਥਾਂ ਪਿੰਜਰੇ ‘ਚੋਂ ਮੁਰਗੇ ਕੱਢ ਕੇ ਰਾਹਗੀਰ ਲੈ ਗਏ।

Several Vehicles Collide on Agra-Lucknow Expressway Due to Dense Fog, People Robbed Chickens - www.lokmattimes.com

ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੂੰ ਮੌਕੇ ‘ਤੇ ਪਹੁੰਚਦਿਆਂ ਦੇਖ ਲੋਕ ਉਥੋਂ ਭੱਜ ਗਏ। ਉਦੋਂ ਤੱਕ ਲੋਕ ਦਰਜਨਾਂ ਮੁਰਗੇ ਲੁੱਟ ਕੇ ਲੈ ਗਏ ਸਨ।