ਯੂਪੀ, 1 ਨਵੰਬਰ| ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ‘ਚੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪਤਨੀ ਦੀ ਬੇਵਫਾਈ ਤੋਂ ਹਰ ਕੋਈ ਹੈਰਾਨ ਹੈ। ਜਾਣਕਾਰੀ ਦਿੰਦੇ ਹੋਏ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਕਰਵਾ ਚੌਥ ਦੀ ਖਰੀਦਦਾਰੀ ਉਸ ਨਾਲ ਕੀਤੀ। ਮੈਂ ਕਰਵਾ ਚੌਥ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਉਸ ਨੂੰ ਖਰੀਦ ਕੇ ਦਿਤੀਆਂ।
ਹਰ ਸਾਲ ਅਸੀਂ ਦੋਵੇਂ ਕਰਵਾ ਚੌਥ ਦੀ ਖਰੀਦਦਾਰੀ ਇਸੇ ਤਰ੍ਹਾਂ ਕਰਦੇ ਸੀ। ਅਸੀਂ ਦੋਵੇਂ ਇੱਕ ਦੂਜੇ ਲਈ ਕਰਵਾ ਚੌਥ ਦਾ ਵਰਤ ਰੱਖਦੇ ਸੀ ਪਰ ਕਰਵਾ ਚੌਥ ਵਾਲੇ ਦਿਨ ਪਤਨੀ ਆਪਣੀ ਜੀਜੇ ਨਾਲ ਭੱਜ ਗਈ ਤੇ ਮੈਂ ਉਡੀਕਦਾ ਰਿਹਾਂ..!!
ਦਰਅਸਲ, ਸਿਸੌਲਾ ਪਿੰਡ ਦੇ ਰਹਿਣ ਵਾਲੇ ਰਾਮਫਲ ਦੇ ਪੁੱਤਰ ਅਸ਼ੋਕ ਕੁਮਾਰ ਦਾ ਵਿਆਹ ਸਾਲ 2019 ਵਿੱਚ ਗੰਗਾਨਗਰ ਥਾਣਾ ਖੇਤਰ ਦੇ ਅਮਹੇਡਾ ਆਦਿਪੁਰ ਪਿੰਡ ਵਾਸੀ ਮਰਹੂਮ ਲਖੀਰਾਮ ਦੀ ਧੀ ਪ੍ਰਿਆ ਨਾਲ ਹੋਇਆ ਸੀ। ਦੋਵਾਂ ਦਾ 18 ਮਹੀਨਿਆਂ ਦਾ ਵਿਸ਼ੂ ਨਾਂ ਦਾ ਬੇਟਾ ਵੀ ਹੈ। ਅਸ਼ੋਕ ਦਾ ਜੀਜਾ ਰਾਹੁਲ ਜੋ ਕਿ ਫਾਜ਼ਲਪੁਰ ਕਸਬਾ ਦਾ ਰਹਿਣ ਵਾਲਾ ਹੈ, ਅਸ਼ੋਕ ਦੇ ਘਰ ਬਹੁਤ ਆਉਂਦਾ ਜਾਂਦਾ ਸੀ। ਅਸ਼ੋਕ ਨੇ ਦੱਸਿਆ ਕਿ ਰਾਹੁਲ ਉਸ ਦੀ ਗੈਰ-ਹਾਜ਼ਰੀ ਵਿੱਚ ਵੀ ਘਰ ਆਉਂਦਾ ਸੀ। ਪੀੜਤ ਦਾ ਕਹਿਣਾ ਹੈ ਕਿ ਰਾਹੁਲ ਨੇ ਉਸ ਦੀ ਪਤਨੀ ਨੂੰ ਵਰਗਲਾ ਕੇ ਆਪਣੇ ਅਧੀਨ ਕਰ ਲਿਆ ਸੀ। ਜਦੋਂਕਿ ਰਾਹੁਲ ਨੇ ਆਪਣੀ ਪਤਨੀ ਨੂੰ ਕਾਫੀ ਸਮਝਾਇਆ ਅਤੇ ਰਾਹੁਲ ਨੂੰ ਉਸ ਦੇ ਘਰ ਆਉਣ ਤੋਂ ਰੋਕ ਦਿੱਤਾ।
ਅਸ਼ੋਕ 27 ਅਕਤੂਬਰ ਨੂੰ ਕੰਮ ‘ਤੇ ਗਿਆ ਸੀ। ਇਸੇ ਦੌਰਾਨ ਉਸ ਦਾ ਜੀਜਾ ਰਾਹੁਲ ਮੇਰੀ ਗੈਰ-ਹਾਜ਼ਰੀ ਵਿੱਚ ਘਰ ਆਇਆ ਅਤੇ ਉਸ ਦੀ ਪਤਨੀ ਨੂੰ ਵਰਗਲਾ ਕੇ ਬੱਚੇ ਸਮੇਤ ਲੈ ਗਿਆ। ਪਤਨੀ ਘਰ ‘ਚ ਰੱਖੇ ਸੋਨੇ-ਚਾਂਦੀ ਦੇ ਗਹਿਣੇ ਅਤੇ 15 ਹਜ਼ਾਰ ਦੇ ਕਰੀਬ ਵਾਲ ਆਪਣੇ ਨਾਲ ਲੈ ਗਈ। ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਿਸ ਆਇਆ ਤਾਂ ਉਸ ਨੂੰ ਗੁਆਂਢ ਤੋਂ ਪਤਾ ਲੱਗਾ ਕਿ ਰਾਹੁਲ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ।