ਚੰਡੀਗੜ੍ਹ | ਪੰਜਾਬ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 8 ਜਨਵਰੀ 2023 ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਛੋਟੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਲਿਆ ਹੈ। ਆਂਗਣਵਾੜੀ ਕੇਂਦਰ ਹੁਣ 9 ਜਨਵਰੀ 2023 ਨੂੰ ਖੋਲ੍ਹੇ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਧਦੀ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 2 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ ਪਰ ਵਧਦੀ ਠੰਡ ਕਾਰਨ ਠੰਡ ਦਾ ਪ੍ਰਕੋਪ ਘੱਟ ਨਾ ਹੋਣ ‘ਤੇ ਛੁੱਟੀਆਂ ਦੀ ਸਮਾਂ ਸੀਮਾ 9 ਜਨਵਰੀ ਤੱਕ ਵਧਾ ਦਿੱਤੀ ਗਈ ਹੈ।