ਲਾਰੈਂਸ ਦੀ ਇੰਟਰਵਿਊ ਪਿੱਛੋਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ- ‘ਮੈਨੂੰ ਨੀਂ ਲੱਗਦਾ ਲਾਰੈਂਸ ਕਸੂਰਵਾਰ ਹੈ’

0
1517

ਨਿਊਜ਼ ਡੈਸਕ| ਲੰਘੇ ਦਿਨੀਂ ਲਾਰੈਂਸ ਦੀ ਜੇਲ੍ਹ ਵਿਚੋਂ ਇੰਟਰਵਿਊ ਨੂੰ ਲੈ ਕੇ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਇਕ ਪਾਸੇ ਜਿਥੇ ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਚੱਲ ਰਹੀ ਹੈ, ਉਥੇ ਹੀ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨੇ ਇਸ ਵੀਡੀਓ ਨੂੰ ਫੇਕ ਦੱਸਿਆ ਹੈ।

ਇਸੇ ਵਿਚਾਲੇ ਜੇਲ੍ਹ ‘ਚੋਂ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹਦੇ ‘ਚ ਲਾਰੈਂਸ ਦਾ ਕੋਈ ਵੀ ਕਸੂਰ ਨੀਂ ਕਿਉਂਕਿ ਉਦੋਂ ਤੋਂ ਉਹੋ ਗੱਲਾਂ ਕਹਾਈਆਂ ਗਈਆਂ ਜੋ ਉਹ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਆ ਰਹੀ ਹੈ ਤਾਂ ਹੀ ਸਿੱਧੂ ਦੇ ਅਕਸ ਨੂੰ ਢਾਅ ਲਾਈ ਜਾ ਰਹੀ ਹੈ।

ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ, ਇਸ ਲਈ ਉਥੇ ਘੱਟ ਲੋਕ ਪਹੁੰਚਣ ਤਾਂ ਹੀ ਇਹ ਸਭ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।

ਅੱਗੇ ਬੋਲਦਿਆਂ ਸਿੱਧੂ ਦੇ ਪਿਤਾ ਨੇ ਕਿਹਾ ਕਿ 10 ਮਹੀਨੇ ਹੋ ਚੁੱਕੇ ਹਨ ਪਰ ਸਾਨੂੰ ਅਜੇ ਤੱਕ ਇਹ ਪਤਾ ਨੀਂ ਲੱਗਾ ਕਿ ਇਸਦੇ ਪਿੱਛੇ ਹੈ ਕੌਣ, ਮੇਰੇ ਪੁੱਤ ਨੂੰ ਮਰਵਾਇਆ ਕਿਸਨੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਸਿਰਫ਼ ਉਹੋ ਬੰਦੇ ਫੜੇ ਜਿਨ੍ਹਾਂ ਨੇ ਉਸ ‘ਤੇ ਫਿਜ਼ੀਕਲ ਅਟੈਕ ਕੀਤਾ।

ਪਰ ਜਿਹੜੇ ਮੈਂ ਕਹਿ ਰਿਹਾ ਉਨ੍ਹਾਂ ‘ਚੋਂ ਸਿਰਫ਼ ਇਕੋ ਬੰਦਾ ਜਿਹੜਾ ਸਾਡੇ ਘਰ ਦੇ ਬਾਹਰ ਕੈਮਰੇ ‘ਚ ਦੇਖਿਆ ਗਿਆ,ਸਾਡੇ ਕਹਿਣ ਤੇ ਸਿਰਫ ਉਸਨੂੰ ਗ੍ਰਿਫਤਾਰ ਕੀਤਾ। ਜਿਹੜੇ ਮਾਸਟਰਮਾਈਂਡ ਨੇ, ਜਿਨ੍ਹਾਂ ਨੇ ਸ਼ੁੱਭਦੀਪ ਨੂੰ ਜਦੋਂ ਉਹ ਇੰਡਸਟਰੀ ‘ਚ ਪੀਕ ‘ਤੇ ਸੀ, ਇੰਡਸਟਰੀ ਦਾ 50 ਫੀਸਦੀ ਹਿੱਸਾ ਕਵਰ ਕਰਦਾ ਸੀ, ਉਸ ਨੂੰ ਲਾਈਨ ਤੋਂ ਹਟਾਉਣਾ ਸੀ।ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੂੰ ਮਾਰਨ ਲਈ ਕਰੋੜਾਂ ਰੁਪਏ ਦੇ ਹਥਿਆਰ ਵਰਤੇ ਗਏ, ਉਹ ਕਿਥੋਂ ਆਏ ਕਰੋੜਾਂ ਦਾ ਖਰਚ ਕਿਸਨੇ ਕੀਤਾ।