ਝਗੜੇ ਤੋਂ ਬਾਅਦ ਦੋਸਤ ਦਾ ਕਤਲ ਕਰਕੇ ਲਾਸ਼ ਤੰਦੂਰ ‘ਚ ਪਾਈ, ਫਿਰ 2 ਟੁੱਕੜੇ ਕਰਕੇ ਸੁੱਟੀ

0
2168

ਪਟਿਆਲਾ (ਦੀਪ ਪਨੈਚ) | ਨਾਭਾ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ।

ਇੱਕ ਮਾਮੂਲੀ ਝਗੜੇ ਤੋਂ ਬਾਅਦ ਦਲਜੀਤ ਸਿੰਘ ਨਾਂ ਦਾ ਅਰੋਪੀ ਆਪਣੇ ਦੋਸਤ ਕੰਡੇ ਰਾਮ ਨੂੰ ਘਰ ਲਿਆਇਆ। ਬਾਅਦ ਵਿੱਚ ਉਸ ਦਾ ਕਤਲ ਕਰਕੇ ਲਾਸ਼ ਛੱਤ ‘ਤੇ ਬਣੇ ਤੰਦੂਰ ਵਿੱਚ ਸੁੱਟ ਦਿੱਤੀ। ਲਾਸ਼ ਫਿਰ ਨਾ ਜਲੀ ਤਾਂ 2 ਟੁੱਕੜੇ ਕਰਕੇ ਵੱਖ-ਵੱਖ ਥਾਵਾਂ ‘ਤੇ ਦਫਨਾ ਦਿੱਤੀ। ਅਰੋਪੀ ਦੀ ਨਿਸ਼ਾਦੇਹੀ ਤੋਂ ਬਾਅਦ ਲਾਸ਼ ਦੇ ਟੋਟੇ ਪੁਲਿਸ ਨੇ ਬਰਾਮਦ ਕਰ ਲਏ ਹਨ।

ਨਾਭਾ ਦੀ ਕਰਤਾਰ ਕਲੋਨੀ ਵਿੱਚ 18 ਸਾਲ ਦੇ ਨੌਜਵਾਨ ਦਲਜੀਤ ਸਿੰਘ ਰਹਿੰਦਾ ਹੈ। ਉਸ ਦਾ ਦੋਸਤ ਨਾਲ ਝਗੜਾ ਹੋ ਗਿਆ ਸੀ। ਬਾਅਦ ਵਿੱਚ ਦਲਜੀਤ ਆਪਣੇ ਦੋਸਤ ਕੰਡਾ ਰਾਮ ਨੂੰ ਘਰ ਲੈ ਕੇ ਆਇਆ। ਉਸ ਨੇ ਦੋਸਤ ਦਾ ਘਰ ਵਿੱਚ ਕਤਲ ਕੀਤਾ।

ਮ੍ਰਿਤਕ ਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਤਿੰਨ ਦਿਨਾਂ ਤੋਂ ਘਰ ਨਹੀਂ ਆਇਆ। ਦਲਜੀਤ ਸਿੰਘ ਉਸ ਨੂੰ ਨਾਲ ਲੈ ਗਿਆ ਸੀ। ਪੁਲਿਸ ਨੇ ਦਲਜੀਤ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਕਤਲ ਦਾ ਖੁਲਾਸਾ ਕਰ ਦਿੱਤਾ।

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਲੜਕੇ ਕੰਡੇ ਰਾਮ ਦੀ ਉਮਰ 18 ਸਾਲ ਸੀ।

ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦਾ ਕਹਿਣਾ ਹੈ ਕਿ ਦਲਜੀਤ ਸਿੰਘ ਅਤੇ ਕੰਡੇ ਰਾਮ ਦੋਵੇਂ ਦੋਸਤ ਸਨ। ਘਰ ਬੁਲਾ ਕੇ ਕੰਡੇ ਰਾਮ ਦਾ ਕਤਲ ਕੀਤਾ ਗਿਆ ਹੈ। ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਲਾਸ਼ ਬਰਾਮਦ ਕਰ ਲਈ ਗਈ ਹੈ।

ਵੇਖੋ ਵੀਡੀਓ