ਵੀਡੀਓ ਵਾਇਰਲ ਹੋਣ ਤੋਂ ਡਰੀਆਂ ਵਿਦਿਆਰਥਣਾਂ ਨੇ ਕਿਹਾ- ਅਸੀਂ ਹੋਸਟਲ ‘ਚ ਸੁਰੱਖਿਅਤ ਨਹੀਂ

0
281

ਚੰਡੀਗੜ੍ਹ। ਚੰਡੀਗੜ੍ਹ .ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਕਾਫੀ ਗੁੱਸੇ ਵਿਚ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਸੀਂ ਹੋਸਟਲ ਵਿਚ ਸੁਰੱਖਿਅਤ ਨਹੀਂ। ਉਨ੍ਹਾਂ ਨੇ ਹੋਸਟਲ ਪ੍ਰਸ਼ਾਸਨ ਉਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਇਲਜਾਮ ਲਗਾਇਆ ਹੈ।

ਵਿਦਿਆਰਥਣਾਂ ਨੇ ਕਿਹਾ ਕਿ ਹੋਸਟਲ ਪ੍ਰਸ਼ਾਸਨ ਨੇ ਪੈਸੇ ਦੇ ਕੇ ਮੀਡੀਆ ਤੇ ਪੁਲਿਸ ਨੂੰ ਵਾਪਸ ਭੇਜ ਦਿੱਤਾ। ਆਰੋਪੀ ਲੜਕੀ ਸਾਰਿਆਂ ਦੇ ਸਾਹਮਣੇ ਆਪਣੀ ਗਲਤੀ ਦਾ ਕਬੂਲਨਾਮਾ ਕਰਨ ਵਾਲੀ ਸੀ, ਪਰ ਪ੍ਰਸ਼ਾਸਨ ਨੇ ਇਹ ਵੀ ਨਹੀਂ ਹੋਣ ਦਿੱਤਾ।

ਵੀਡੀਓ ਬਣਾਉਣ ਵਾਲੀ ਕੁੜੀ ਤੋਂ ਹੋਸਟਲ ਦੀਆਂ ਵਿਦਿਆਰਥਣਾਂ ਨੇ ਹੀ ਪੁਛਗਿਛ ਕੀਤੀ ਹੈ। ਇਸਦਾ ਵੀ ਇਕ ਵੀਡੀਓ ਸਾਹਮਣੇ ਆਇਆ ਹੈ। ਆਰੋਪੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸਨੇ ਇਹ ਵੀਡੀਓ ਦਬਾਅ ਵਿਚ ਆ ਕੇ ਬਣਾਇਆ ਹੈ। ਜਿਆਦਾ ਸਵਾਲ ਹੋਣ ਉਤੇ ਉਸਨੇ ਆਪਣੇ ਫੋਨ ਵਿਚ ਇਕ ਲੜਕੇ ਦੀ ਫੋਟੋ ਦਿਖਾ ਕੇ ਉਸਨੂੰ ਮਾਸਟਰ ਮਾਈਂਡ ਦੱਸਿਆ।

ਐਮਬੀਏ ਦੀ ਵਿਦਿਆਰਥਣ ਹੈ ਆਰੋਪੀ

ਇਸ ਮਾਮਲੇ ਵਿਚ ਆਰੋਪੀ ਵਿਦਿਆਰਥਣ ਚੰਡੀਗੜ੍ਹ ਯੂਨੀਵਰਸਿਟੀ ਵਿਚ ਐਮਬੀਏ ਦੀ ਵਿਦਿਆਰਥਣ ਹੈ। ਹਾਲਾਂਕਿ ਉਸਦਾ ਕਹਿਣਾ ਹੈ ਕਿ ਲੜਕਾ ਇਥੇ ਨਹੀਂ ਪੜ੍ਹਦਾ। ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆ ਰਿਹਾ ਹੈ ਕਿ ਲੜਕਾ-ਲੜਕੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਹਾਲਾਂਕਿ ਉਨ੍ਹਾਂ ਵਿਚਾਲੇ ਕੀ ਸੰਬੰਧ ਹੈ, ਇਸਨੂੰ ਲੈ ਕੇ ਵੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ।