ਅਫ਼ਗਾਨਿਸਤਾਨ ਦੁਬਾਰਾ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ, 6.3 ਤੀਬਰਤਾ ਹੋਈ ਦਰਜ

0
492

ਅਫਗਾਨਿਸਤਾਨ, 11 ਅਕਤੂਬਰ | ਅਫਗਾਨਿਸਤਾਨ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਉੱਤਰ-ਪੱਛਮੀ ਅਫਗਾਨਿਸਤਾਨ ਵੱਲ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਸਵੇਰੇ 6.11 ਵਜੇ ਆਇਆ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਫਗਾਨਿਸਤਾਨ ‘ਚ 6.2 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ। ਇਨ੍ਹਾਂ ਭੂਚਾਲਾਂ ਕਾਰਨ ਘੱਟੋ-ਘੱਟ 2 ਹਜ਼ਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। 2 ਹਜ਼ਾਰ ਤੋਂ ਵੱਧ ਘਰ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਤੋਂ ਪਹਿਲਾਂ, ਜੂਨ 2022 ਵਿਚ ਪੂਰਬੀ ਅਫਗਾਨਿਸਤਾਨ ਦੇ ਪਹਾੜੀ ਖੇਤਰ ਵਿਚ ਆਏ ਇਕ ਭੂਚਾਲ ਵਿਚ ਘੱਟੋ-ਘੱਟ 1000 ਲੋਕ ਮਾਰੇ ਗਏ ਸਨ।

ਇਸ ਤੋਂ ਬਾਅਦ 6.3, 5.9 ਅਤੇ 5.5 ਦੀ ਤੀਬਰਤਾ ਵਾਲੇ ਤਿੰਨ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ। ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲੇ ਦੇ ਬੁਲਾਰੇ ਅਬਦੁਲ ਵਾਹਿਦ ਰਿਆਨ ਨੇ ਕਿਹਾ ਕਿ ਹੇਰਾਤ ਵਿਚ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਸ਼ੁਰੂਆਤੀ ਰਿਪੋਰਟਾਂ ਤੋਂ ਕਿਤੇ ਵੱਧ ਹੈ।