Adhar update : ਆਧਾਰ ਕਾਰਡ ਨੂੰ ਜਲਦੀ ਕਰ ਲਓ ਅਪਡੇਟ, ਨਹੀਂ ਤਾਂ ਕਈ ਸਹੂਲਤਾਂ ਤੋਂ ਰਹਿ ਜਾਵੋਗੇ ਵਾਂਝੇ

0
230

ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਨਿਯਮਾਂ ‘ਚ ਸੰਸ਼ੋਧਨ ਕੀਤਾ ਹੈ। ਇਸ ਦੇ ਮੁਤਾਬਿਕ ਆਧਾਰ ਕਾਰਡ ਬਣਵਾਉਣ ਦੇ 10 ਸਾਲ ਪੂਰੇ ਹੋਣ ‘ਤੇ ਇਸ ‘ਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਹਿਚਣ ਨੂੰ ਅਪਡੇਟ ਨਹੀਂ ਕੀਤਾ ਤਾਂ ਰਾਸ਼ਨ, ਪੈਨਸ਼ਨ ਵਰਗੀਆਂ ਸਹੂਲਤਾਂ ਲੈਣ ‘ਚ ਦਿੱਕਤ ਆ ਸਕਦੀ ਹੈ। ਇਹ ਨਹੀਂ ਜਿਨ੍ਹਾਂ ਲੋਕਾਂ ਨੇ 5 ਸਾਲ ਤੋਂ ਆਧਾਰ ਨੰਬਰ ਦਾ ਕੋਈ ਇਸਤੇਮਾਲ ਨਹੀਂ ਕੀਤਾ ਹੈ। ਉਨ੍ਹਾਂ ਦਾ ਆਧਾਰ ਕਾਰਡ ਨੰਬਰ ਡੀ-ਐਕਟਿਵ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਆਧਾਰ ਨੰਬਰ ਕਿਸੇ ਵੀ ਸੁਵਿਧਾ ਨਾਲ ਲਿੰਕ ਨਹੀਂ ਹੋ ਪਾਂਦੇ। ਇਸ ਤਰ੍ਹਾਂ ਦੇ ਆਧਾਰ ਕਾਰਡ ਧਾਰਕ ਨਾ ਤਾਂ ਨਵਾਂ ਸਿੰਮ ਖਰੀਦ ਪਾਉਣਗੇ ਅਤੇ ਨਾ ਹੀ ਕਿਸੇ ਪਲੇਨਫਾਰਮ ‘ਤੇ ਆਧਾਰ ਕਾਰਡ ਦਾ ਓਟੀਪੀ ਵੈਰੀਫਿਕੇਸ਼ਨ ਕਰ ਪਾਉਣਗੇ ਭਾਵ 5, 10, 15 ਸਾਲ ਚ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਹੈ।

ਆਨਲਾਈਨ ਵੀ ਕਰਵਾ ਸਕਦੇ ਹੋ ਅਪਡੇਟ

ਆਧਾਰ ਕਾਰਡ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਅਪਡੇਟ ਕਰ ਸਕਦੇ ਹਾਂ। ਪੰਜਾਬ ਆਧਾਰ ਪੋਰਟਲ ਰਾਹੀਂ ਆਧਾਰ ਕਾਰਡ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਥੇ ਸਿਰਫ ਦਸਤਾਵੇਜ਼ਾਂ ਦੇ ਆਧਾਰ ਤੇ ਸੀਮਿਤ ਅਪਡੇਟ ਹੀ ਸੰਭਵ ਹੈ। ਆਧਾਰ ਕੇਂਦਰਾਂ ਤੇ ਪਿੰਗਰ ਪ੍ਰਿੰਟ, ਫੋਟੋ ਅਤੇ ਰੈਟੀਨਾ ਸਕੈਨ ਵੀ ਅਪਡੇਟ ਹੋ ਜਾਂਦਾ ਹੈ।

ਇਨ੍ਹਾਂ ਨੂੰ ਰਾਹਤ : 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਨਹੀਂ ਹੈ।