ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਗਿਰੀਸ਼ ਬਾਲੀ ਤੇ ਆਈਜੀਪੀ ਵੱਲੋਂ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦਾ ਉਦਘਾਟਨ

0
8043

ਜਲੰਧਰ | ਵਧੀਕ ਕਮਿਸ਼ਨਰ ਇਨਕਮ ਟੈਕਸ ਗਿਰੀਸ਼ ਬਾਲੀ ਅਤੇ ਇੰਸਪੈਕਟਰ ਜਨਰਲ ਪੁਲਿਸ ਜੀ.ਐਸ.ਢਿੱਲੋਂ ਨੇ ਅੱਜ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਅੱਜ ਇੱਥੇ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਵਰਤਣ ਲਈ ਖੇਡਾਂ ਸਹਾਇਕ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਊਰਜਾ ਹੁੰਦੀ ਹੈ, ਜਿਸ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਿਜਾਣ ਦੀ ਲੋੜ ਹੈ। ਬਾਲੀ ਅਤੇ ਢਿੱਲੋਂ ਨੇ ਸਪੱਸ਼ਟ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਸਰਬਓਤਮ ਮਾਧਿਅਮ ਹਨ।

ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਖੇਡਾਂ ਦੇ ਮੈਦਾਨ ਵਿਚ ਨੌਜਵਾਨ ਸਖ਼ਤ ਮਿਹਨਤ, ਲਗਨ, ਟੀਮ ਵਰਕ ਅਤੇ ਖੇਡ ਭਾਵਨਾ ਵਰਗੇ ਕਈ ਗੁਣ ਗ੍ਰਹਿਣ ਕਰਦੇ ਹਨ, ਜੋ ਕਿ ਇਕ ਚੰਗੇ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਛੋਟੀ ਉਮਰ ਵਿੱਚ ਹੀ ਇਹ ਗੁਣ ਵਿਕਸਿਤ ਕਰ ਲੈਣ ਤਾਂ ਉਹ ਦੇਸ਼ ਅਤੇ ਸਮਾਜ ਲਈ ਸਰਮਾਇਆ ਬਣ ਸਕਦੇ ਹਨ।

ਇਸ ਨਿਵੇਕਲੀ ਪਹਿਲਕਦਮੀ ਲਈ ਪ੍ਰਬੰਧਕ ਕਮੇਟੀ ‘ਵਾਰੀਅਰ ਗਰੁੱਪਸ’ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਹੋਰਨਾਂ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਨੇਕ ਕਾਰਜ ਲਈ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਇਸ ਦੌਰਾਨ ਐਨ.ਜੀ.ਓ.ਵਾਰੀਅਰਜ਼ ਗਰੁੱਪ ਦੇ ਪ੍ਰਧਾਨ ਵਰੁਣ ਕੋਹਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਉਨ੍ਹਾਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੀਗ ਆਧਾਰਿਤ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਇਸ ਸਾਲ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਕੋਹਲੀ ਨੇ ਇਸ ਮੌਕੇ ਏ.ਜੀ.ਆਈ. ਇਨਫਰਾ ਦੇ ਸੁਖਦੇਵ ਸਿੰਘ ਦਾ ਸਮਾਗਮ ਦੇ ਸੁਚਾਰੂ ਸੰਚਾਲਨ ਵਾਸਤੇ ਐਨ.ਜੀ.ਓ. ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ।

ਇਸ ਤੋਂ ਪਹਿਲਾਂ ਵਰੁਣ ਕੋਹਲੀ, ਰਜਿੰਦਰ ਰਾਜਾ, ਅੰਕੁਰ ਧੂਰੀਆ, ਨਿਤਿਨ ਪੁਰੀ, ਦਵਿੰਦਰ ਸੈਣੀ, ਅਨੁਦੀਪ ਬਜਾਜ, ਵਿਕਾਸ ਸ਼ਰਮਾ, ਅੰਕੁਰ ਸਹਿਗਲ, ਸੰਜੀਵ ਆਹੂਜਾ, ਕਮਲ ਸਹਿਗਲ, ਮਨਪ੍ਰੀਤ ਗਾਬਾ, ਸ਼ਮੀਲ ਮੇਨੂੰ, ਸੰਜੀਵ ਅਰੋੜਾ, ਬੋਬੀ ਰਤਨ, ਵਿਸ਼ਾਲ ਗੁੰਬਰ ਆਦਿ ਦੀ ਅਗਵਾਈ ਵਿੱਚ ਵਾਰੀਅਰ ਗਰੁੱਪਜ਼ ਦੀ ਪ੍ਰਬੰਧਕ ਕਮੇਟੀ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ