ਮੁੰਬਈ | Bigg Boss-13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਸਿਧਾਰਥ ਸਿਰਫ 40 ਸਾਲ ਦੇ ਸਨ। ਇਸ ਸਮੇਂ ਉਸ ਦੀ ਲਾਸ਼ ਕਪੂਰ ਹਸਪਤਾਲ ‘ਚ ਹੈ ਅਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਕੱਲ ਰਾਤ ਉਹ ਦਵਾਈ ਖਾ ਕੇ ਸੁੱਤੇ ਤੇ ਸਵੇਰੇ ਨਹੀਂ ਉਠੇ। ਸਿਧਾਰਥ ਸ਼ੁਕਲਾ ਟੀਵੀ ਦਾ ਜਾਣਿਆ-ਪਛਾਣਿਆ ਨਾਂ ਸੀ ਤੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ।
ਕੱਲ ਰਾਤ ਤੱਕ ਠੀਕ ਸਨ ਸਿਧਾਰਥ
ਸਿਧਾਰਥ ਦਾ ਜਨਮ ਮੰਬਈ ‘ਚ ਹੋਇਆ ਸੀ। ਉਨ੍ਹਾਂ ਦੀ ਰੁਚੀ ਕਦੇ ਵੀ ਮਾਡਲਿੰਗ ਤੇ ਐਕਟਿੰਗ ਵਿੱਚ ਨਹੀਂ ਸੀ। ਸਿਧਾਰਥ ਹਮੇਸ਼ਾ ਤੋਂ ਹੀ ਬਿਜ਼ਨੈੱਸ ਕਰਨਾ ਚਾਹੁੰਦੇ ਸੀ।
ਆਪਣੀ ਲੁਕ ਕਰਕੇ ਉਹ ਲੋਕਾਂ ਨੂੰ ਆਕਰਸ਼ਿਤ ਕਰਦੇ ਸਨ। ਸਾਲ 2004 ‘ਚ ਇਕ ਵਾਰ ਮਾਂ ਦੇ ਕਹਿਣ ‘ਤੇ ਸਿਧਾਰਥ ਨੇ ਇਕ ਮਾਡਲਿੰਗ ਪ੍ਰਤੀਯੋਗਤਾ ‘ਚ ਹਿੱਸਾ ਲਿਆ ਸੀ। ਸਿਧਾਰਥ ਇਥੇ ਬਿਨਾਂ ਪੋਰਟਫੋਲੀਓ ਲਏ ਪਹੁੰਚ ਗਏ। ਜੁਰੀ ਨੇ ਸਿਧਾਰਥ ਦੀ ਲੁਕ ਨੂੰ ਦੇਖ ਕੇ ਉਨ੍ਹਾਂ ਨੂੰ ਚੁਣ ਲਿਆ ਸੀ।