ਚੰਡੀਗੜ੍ਹ | ਭਾਜਪਾ ਨੇ ਅੰਮ੍ਰਿਤਪਾਲ ‘ਤੇ ਕਾਰਵਾਈ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਦੇਸ਼ ਨੂੰ ਤੋੜਨ ਵਾਲਿਆਂ ‘ਤੇ ਐਕਸ਼ਨ ਹੋਣਾ ਜ਼ਰੂਰੀ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਅਮਨ-ਭਾਈਚਾਰਾ ਕਾਇਮ ਰੱਖਣਾ ਅਹਿਮ ਹੈ। ਸਰਕਾਰ ਇਸ ਮਸਲੇ ‘ਤੇ ਵਧੀਆ ਕੰਮ ਕਰ ਰਹੀ ਹੈ। ਨੁਕਤਾਚੀਨੀ ਦਾ ਸਮਾਂ ਨਹੀਂ ਹੈ, ਚੱਟਾਨ ਵਾਂਗ ਨਾਲ ਹਾਂ।
ਵਿਧਾਨ ਸਭਾ ਵਿਚ ਵੀ ਅੰਮ੍ਰਿਤਪਾਲ ਦਾ ਮੁੱਦਾ ਉਠ ਗਿਆ ਹੈ। ਦੱਸ ਦਈਏ ਕਿ ਤੂਫਾਨ ਸਿੰਘ ਨੂੰ ਛੁਡਵਾਉਣ ਲਈ ਅੰਮ੍ਰਿਤਪਾਲ ਨੇ ਆਪਣੇ ਸਮਰਥੱਕਾਂ ਸਮੇਤ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿੱਤਾ ਸੀ ਤੇ ਉਸਨੂੰ ਛੁਡਵਾ ਲਿਆ ਸੀ।