ਐਨੀਮਲ ਮੂਵੀ ਤੋਂ ਪ੍ਰਭਾਵਿਤ ਪੁੱਤ ਦਾ ਕਾਰਾ : ਪਿਓ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਮਾਸੂਮ ਨੂੰ ਗਲ਼ਾ ਘੁੱਟ ਕੇ ਗਟਰ ‘ਚ ਸੁੱਟਿਆ

0
865

ਫ਼ਿਰੋਜ਼ਾਬਾਦ, 21 ਦਸੰਬਰ| ਯੂਪੀ ਦੇ ਫਿਰੋਜ਼ਾਬਾਦ ਤੋਂ ਇਕ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸਿਰਫਿਰੇ ਨੇ ਬਾਲੀਵੁੱਡ ਮੂਵੀ ‘ਐਨੀਮਲ’ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਿਤਾ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਇਕ ਮਾਸੂਮ ਦਾ ਕਤਲ ਕਰ ਦਿੱਤਾ।

ਮਾਮਲਾ ਰਾਮਗੜ੍ਹ ਥਾਣਾ ਖੇਤਰ ਦੇ ਕਸ਼ਮੀਰੀ ਗੇਟ ਦਾ ਹੈ। ਇੱਥੇ ਖੁਰਸ਼ੀਦ ਦੇ ਘਰ ਕਿਰਾਏ ‘ਤੇ ਰਹਿਣ ਵਾਲੇ ਫੈਕਟਰੀ ਵਰਕਰ ਮੁਹੰਮਦ ਰਸ਼ੀਦ ਦਾ ਛੇ ਸਾਲਾ ਪੁੱਤਰ ਅਬੁਰਜ ਉਰਫ ਪੰਨੂ ਮੰਗਲਵਾਰ ਰਾਤ 8.30 ਵਜੇ ਘਰੋਂ ਲਾਪਤਾ ਹੋ ਗਿਆ ਸੀ।

ਅਬੁਰਜ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਕਈ ਘੰਟੇ ਭਾਲ ਕਰਨ ਤੋਂ ਬਾਅਦ ਰਿਸ਼ਤੇਦਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਗੁਆਂਢੀ ਨੌਜਵਾਨਾਂ ਹਾਸ਼ਿਮ ਅਤੇ ਬਿਲਾਲ ‘ਤੇ ਸ਼ੱਕ ਜਤਾਇਆ। ਪੁਲਿਸ ਨੇ ਹਾਸ਼ਿਮ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ।

ਗਟਰ ਵਿੱਚ ਪਈ ਮਿਲੀ ਲਾਸ਼

ਬੁੱਧਵਾਰ ਸਵੇਰੇ 8.30 ਵਜੇ ਬੱਚੇ ਦੀ ਲਾਸ਼ ਰਸ਼ੀਦ ਦੇ ਘਰ ਤੋਂ 200 ਮੀਟਰ ਦੂਰ ਕੋਟਲਾ ਨਿਵਾਸੀ ਸਲੀਮ ਦੇ ਨਿਰਮਾਣ ਅਧੀਨ ਘਰ ਦੇ ਗਟਰ ‘ਚ ਪਈ ਮਿਲੀ। ਉਸ ਦੇ ਗਲੇ ਵਿਚ ਪਲਾਸਟਿਕ ਦੀ ਰੱਸੀ ਬੰਨ੍ਹੀ ਹੋਈ ਸੀ।

ਐੱਸਪੀ ਸਿਟੀ ਸਰਵੇਸ਼ ਮਿਸ਼ਰਾ, ਸੀਓ ਸਿਟੀ ਕਮਲੇਸ਼ ਕੁਮਾਰ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨਾਲ ਉਥੇ ਪੁੱਜੇ। ਇਸ ਤੋਂ ਬਾਅਦ ਹਾਸ਼ਿਮ ਤੋਂ ਦੁਬਾਰਾ ਪੁੱਛਗਿੱਛ ਕੀਤੀ ਗਈ। ਸੀਓ ਸਿਟੀ ਨੇ ਦੱਸਿਆ ਕਿ ਰਸ਼ੀਦ ਨੇ ਕੁਝ ਦਿਨ ਪਹਿਲਾਂ ਝਗੜੇ ਕਾਰਨ ਹਾਸ਼ਿਮ ਦੇ ਪਿਤਾ ਦੀ  ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਹ ਬਦਲਾ ਲੈਣ ਬਾਰੇ ਸੋਚ ਰਿਹਾ ਸੀ।

ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ

ਹਾਸ਼ਿਮ ਮੰਗਲਵਾਰ ਦੁਪਹਿਰ ਨੂੰ ਐਨੀਮਲ ਫਿਲਮ ਦੇਖਣ ਗਿਆ ਸੀ। ਉਥੋਂ ਵਾਪਸ ਆ ਕੇ ਸ਼ਾਮ ਨੂੰ ਰਾਸ਼ਿਦ ਨਾਲ ਸ਼ਰਾਬ ਪੀਤੀ। ਉਹ ਸ਼ਰਾਬ ਪੀ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਮੁਲਾਕਾਤ ਅਬੁਰਜ ਨਾਲ ਹੋਈ। ਸਾਮਾਨ ਲੈਣ ਦੇ ਬਹਾਨੇ ਉਹ ਬੱਚੇ ਨੂੰ ਉਸਾਰੀ ਅਧੀਨ ਘਰ ਲੈ ਗਿਆ। ਉੱਥੇ ਉਸ ਦਾ ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਨਿਰਮਾਣ ਅਧੀਨ ਗਟਰ ਵਿੱਚ ਸੁੱਟ ਕੇ ਘਰ ਚਲਾ ਗਿਆ।

ਸੀਓ ਸਿਟੀ ਨੇ ਦੱਸਿਆ ਕਿ ਹਾਸ਼ਿਮ ਅਤੇ ਬਿਲਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਵਿੱਚ ਹਾਸ਼ਿਮ ਅਬੁਰਜ ਨੂੰ ਲੈ ਕੇ ਜਾ ਰਿਹਾ ਹੈ। ਬਿਲਾਲ ਦੀ ਭੂਮਿਕਾ ਕੀ ਸੀ? ਇਹ ਅਜੇ ਜਾਂਚ ਅਧੀਨ ਹੈ। ਅਬੁਰਜ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ।