ਨਸ਼ੇ ‘ਚ ਡਰਾਇਵਿੰਗ ਨੇ ਲੈ ਲਈਆਂ 14 ਜਾਨਾਂ, ਹਾਈਵੇ ਤੇ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, 14 ਲੋਕਾਂ ਦੀ ਮੌਤ, 31 ਜਖਮੀ

0
436

ਫਿਰੋਜਾਬਾਦ. ਆਗਰਾ-ਲਖਨਉ ਐਕਸਪ੍ਰੇਸ-ਵੇ ‘ਤੇ ਇੱਕ ਡਬਲ ਡੈਕਰ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਜਖਮੀ ਹੋਏ ਹਨ। ਜਿੰਨਾਂ ਵਿਚੋਂ 6 ਨੂੰ ਸੈਫਈ ਮੈਡੀਕਲ ਕਾਲਜ ਹਸਪਤਾਲ ਵਿੱਚ ਵੇਂਟੀਲੇਟਰ ਤੇ ਰੱਖਿਆ ਗਿਆ ਹੈ ਤੇ ਬਾਕੀਆਂ ਦਾ ਇਲਾਜ ਚਲ ਰਿਹਾ ਹੈ। ਇਹ ਘਟਨਾ ਫਿਰੋਜਾਬਾਦ-ਇਟਾਵਾ ਦੀ ਸਰਹੱਦ ਨੇੜੇ ਆਗਰਾ-ਲਖਨਉ ਐਕਸਪ੍ਰੈਸ-ਵੇ ‘ਤੇ ਹੋਈ। ਹਾਦਸੇ ਵਿੱਚ ਸੁਰੱਖਿਅਤ ਬਚੇ ਸਵਾਰਾਂ ਦਾ ਕਹਿਣਾ ਹੈ ਕਿ ਡਰਾਈਵਰ ਨਸ਼ਾ ਕਰ ਰਿਹਾ ਸੀ ਤੇ ਬਸ ਔਵਰਸਪੀਡ ਚਲਾ ਰਿਹਾ ਸੀ ਤੇ ਇਸਦੀ ਸ਼ਿਕਾਇਤ ਵੀ ਕੀਤੀ ਗਈ ਸੀ।

ਹਾਦਸੇ ਵਿੱਚ ਮਾਰੇ ਗਏ 14 ਵਿੱਚੋਂ 12 ਲੋਕਾਂ ਦੀ ਪਛਾਣ ਹੋ ਗਈ ਹੈ, ਜਦਕਿ ਦੋ ਦੀ ਪਛਾਣ ਨਹੀਂ ਹੋ ਸਕੀ ਹੈ। ਮਰਨ ਵਾਲਿਆਂ ਵਿਚ ਮੁਕੇਸ਼ ਕੁਮਾਰ, ਵਿਨੋਦ ਕੁਮਾਰ, ਕਲਾਮੂਦੀਨ, ਭਗਵਾਨ ਚੌਧਰੀ, ਹਰਿੰਦਰਾ ਪਾਸਵਾਨ, ਭੂਰਾ (ਟਰੱਕ ਡਰਾਈਵਰ), ਚੰਦਨ ਮਹਾਤੋ, ਨਾਗੇਸ਼ਵਰ ਸ਼ਾਹ, ਗੁਲਸ਼ਨ ਕੁਮਾਰ, ਅਨਿਲ ਸ਼ਾਹ, ਰਾਕੇਸ਼ ਕੁਮਾਰ, ਚੰਦਨ ਅਤੇ 2 ਅਣਪਛਾਤੇ ਸ਼ਾਮਲ ਸਨ। ਫਿਲਹਾਲ ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੀ ਹੈ।

ਚਸ਼ਮਦੀਦਾਂ ਅਨੁਸਾਰ ਬੱਸ ਦਾ ਡਰਾਈਵਰ ਨਸ਼ਾ ਕਰ ਰਿਹਾ ਸੀ ਅਤੇ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਬੱਸ ਵਿੱਚ ਸਵਾਰ ਮੁਸਾਫਰਾਂ ਨੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ, ਮੌਕੇ ‘ਤੇ ਪਹੁੰਚੇ ਡੀਐਮ ਅਤੇ ਐਸਐਸਪੀ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਡਰਾਈਵਰ ਦੀ ਗਲਤੀ ਵੇਖੀ ਗਈ ਹੈ। ਐਸਐਸਪੀ ਸਚਿੰਦਰਾ ਪਟੇਲ ਨੇ ਦੱਸਿਆ ਕਿ ਮੌਕੇ ‘ਤੇ ਸੁਰੱਖਿਅਤ ਯਾਤਰੀਆਂ ਨੇ ਦੱਸਿਆ ਹੈ ਕਿ ਬੱਸ ਦੀ ਰਫਤਾਰ ਕਾਫੀ ਤੇਜ ਸੀ, ਜਿਸ ਕਾਰਨ ਡਰਾਈਵਰ ਅਚਾਨਕ ਸਾਹਮਣੇ ਖੜੇ ਟਰੱਕ ਨੂੰ ਦੇਖ ਕੇ ਕਾਬੂ ਨਹੀਂ ਕਰ ਸਕਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।