ਹਿਮਾਚਲ ‘ਚ ਹਾਦਸਾ, ਇੱਕ ਸ਼ਰਧਾਲੂ ਦੀ ਮੌਤ, 4 ਜ਼ਖ਼ਮੀ

0
5428

ਕਾਂਗੜਾ – ਹਿਮਾਚਲ ‘ਚ ਹਰਿਆਣਾ ਤੋਂ ਆਏ ਸ਼ਰਧਾਲੂਆਂ ਨਾਲ ਭਰਿਆ ਟਰੱਕ ਖੂਨੀ ਮੋੜ ‘ਤੇ ਪਲਟ ਗਿਆ | ਇਸ ਹਾਦਸੇ ‘ਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 4 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ | ਪੁਲਿਸ ਮੁਤਾਬਿਕ ਡਰਾਈਵਰ ਨੇ ਬ੍ਰੇਕ ਫੇਲ ਹੋਣ ਤੋਂ ਬਾਅਦ ਘਬਰਾਹਟ ‘ਚ ਛਾਲ ਮਾਰ ਦਿੱਤੀ | ਉਸ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਨਾ ਲੱਗਣ ‘ਤੇ ਉਹ ਘਬਰ ਗਿਆ | ਦਸਣਯੋਗ ਹੈ ਕਿ ਸ਼ਰਧਾਲੂਆਂ ਵਾਲਾ ਇਹ ਟਰੱਕ ਹਿਮਾਚਲ ਦੇ ਜਵਾਲਾਮੁਖੀ ਮੰਦਰ ‘ਚ ਲੰਗਰ ਲਗਾਉਣ ਲਈ ਜਾ ਰਿਹਾ ਸੀ | ਇਹ ਖੁਸ਼ਕਿਸਮਤੀ ਸੀ ਕਿ ਟਰੱਕ ਖੱਡ ਵਿੱਚ ਨਹੀਂ ਡਿੱਗਿਆ, ਨਹੀਂ ਤਾਂ ਸਾਰੇ ਸ਼ਰਧਾਲੂਆਂ ਦੀ ਜਾਨ ਜਾ ਸਕਦੀ ਸੀ। ਇਸ ਹਾਦਸੇ ‘ਚ ਸਿਰਸਾ ਦੇ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ | ਜ਼ਖ਼ਮੀਆਂ ਦਾ ਇਲਾਜ ਚਿੰਤਪੁਰਨੀ ਸਿਵਲ ਹਸਪਤਾਲ ਤੇ ਡੇਹਰਾ ਸਿਵਲ ਹਸਪਤਾਲ ‘ਚ ਹਸਪਤਾਲ ‘ਚ ਚੱਲ ਰਿਹਾ ਹੈ |