ਅਬੋਹਰ : ਚੋਰਾਂ ਨੇ ਸਕੂਲ ਵੀ ਨਹੀਂ ਬਖਸ਼ਿਆ, ਤਾਲਾ ਤੋੜ ਹਜ਼ਾਰਾਂ ਦਾ ਸਾਮਾਨ ਕੀਤਾ ਚੋਰੀ, CCTV ਕੈਮਰੇ ਵੀ ਤੋੜੇ

0
1898

ਅਬੋਹਰ| ਬੀਤੀ ਰਾਤ ਸਰਦਾਰਪੁਰਾ ਅਧੀਨ ਪੈਂਦੇ ਢਾਣੀ ਬਸਤੀ ਰਾਮ ‘ਚ ਬਣੇ ਪ੍ਰਾਇਮਰੀ ਸਕੂਲ ‘ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਚੋਰਾਂ ਨੇ ਇੱਥੋਂ ਹਜਾਰਾਂ ਰੁਪਏ ਦੇ ਸਾਮਾਨ ਦੀ ਚੋਰੀ ਕੀਤੀ ਹੈ। ਸਕੂਲ ਅਧਿਕਾਰੀਆਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਚੋਰਾਂ ਦੀ ਭਾਲ ‘ਚ ਜੁਟ ਗਈ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਨੀਸ਼ ਸੇਠੀ ਅਤੇ ਅਧਿਆਪਕ ਰਾਧੇ ਸ਼ਿਆਮ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਨ੍ਹਾਂ ਸਕੂਲ ਖੋਲ੍ਹਿਆ ਤਾਂ ਦੇਖਿਆ ਕਿ ਸਕੂਲ ਦੇ ਇਕ ਕਮਰੇ ਅਤੇ ਰਸੋਈ ਦੇ ਤਾਲੇ ਟੁੱਟੇ ਹੋਏ ਸਨ ਅਤੇ LCD, ਬਫਰ ਸੈੱਟ, ਮਿਡ-ਡੇ-ਮੀਲ, ਖੇਡਾਂ ਦਾ ਸਮਾਨ, ਪਾਣੀ ਦੀ ਬੋਤਲ ਅਤੇ ਅੰਦਰੋਂ ਮੋਟਰ, ਸਿਲੰਡਰ, 30 ਕਿਲੋ ਚੌਲ, ਗਲਾਸ ਸੈੱਟ ਆਦਿ ਗਾਇਬ ਸਨ। ਇਨ੍ਹਾਂ ਹੀ ਨਹੀਂ ਚੋਰਾਂ ਨੇ ਸਕੂਲ ਵਿੱਚ ਲੱਗੇ CCTV ਕੈਮਰੇ ਵੀ ਤੋੜ ਦਿੱਤੇ ਤਾਂ ਜੋ ਉਨ੍ਹਾਂ ਦੀ ਚੋਰੀ ਦੀ ਵਾਰਦਾਤ ਨੂੰ ਕਾਬੂ ਨਾ ਕੀਤਾ ਜਾ ਸਕੇ।

ਸਕੂਲ ਸਟਾਫ਼ ਨੇ ਚੋਰੀ ਦੀ ਸੂਚਨਾ ਤੁਰੰਤ ਥਾਣਾ ਸਦਰ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਗੌਰਮਿੰਟ ਟੀਚਰਜ਼ ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਚੋਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੌਕੀਦਾਰ ਵੀ ਨਿਯੁਕਤ ਕਰਨੇ ਚਾਹੀਦੇ ਹਨ ਤਾਂ ਜੋ ਸਰਕਾਰੀ ਸੰਪਤੀ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।