ਫਾਜ਼ਿਲਕਾ/ਅਬੋਹਰ | ਬਾਈਪਾਸ ਨੇੜੇ 2 ਬਦਮਾਸ਼ਾਂ ਨੇ ਮੋਟਰਸਾਈਕਲ ਸਵਾਰ ਤੋਂ 2 ਹਜ਼ਾਰ ਰੁਪਏ ਤੇ ਮੋਬਾਇਲ ਲੁੱਟ ਲਿਆ। ਜਾਂਦੇ-ਜਾਂਦੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੁਲਜ਼ਮ ਬਾਈਕ ਦੀਆਂ ਚਾਬੀਆਂ ਵੀ ਲੈ ਗਏ ਤਾਂ ਜੋ ਉਹ ਪਿੱਛਾ ਨਾ ਕਰ ਸਕੇ। ਜਾਣਕਾਰੀ ਅਨੁਸਾਰ ਆਨੰਦ ਨਗਰੀ ਦਾ ਰਹਿਣ ਵਾਲਾ ਰਾਮ ਕੁਮਾਰ ਜੋ ਕਿ ਮਕੈਨਿਕ ਦਾ ਕੰਮ ਕਰਦਾ ਹੈ, ਸ਼ਨੀਵਾਰ ਦੁਪਹਿਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿੱਲਿਆਂਵਾਲੀ ਬਾਈਪਾਸ ਨੇੜੇ ਜਾ ਰਿਹਾ ਸੀ ਕਿ ਨਕਾਬਪੋਸ਼ ਨੌਜਵਾਨਾਂ ਨੇ ਗੰਡਾਸਾ ਦਿਖਾਉਂਦੇ ਹੋਏ ਉਸ ਦੀ ਬਾਈਕ ਦੀ ਚਾਬੀ ਕੱਢ ਲਈ।
ਲੁਟੇਰਿਆਂ ਨੇ ਉਸ ਦੀ ਜੇਬ ‘ਚੋਂ 2 ਹਜ਼ਾਰ ਰੁਪਏ ਅਤੇ ਫੋਨ ਕੱਢ ਲਿਆ। ਵਿਰੋਧ ਕਰਨ ’ਤੇ ਉਸ ਨੂੰ ਗੰਡਾਸੇ ਨਾਲ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਮ ਕੁਮਾਰ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।