ਅਬੋਹਰ | ਇਥੋਂ ਇਕ ਕਲਯੁੱਗੀ ਪੁੱਤ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਪਿੰਡ ਤੂਤਵਾਲਾ ‘ਚ ਬਜ਼ੁਰਗ ਪਿਤਾ ‘ਤੇ ਪੁੱਤਰ ਵੱਲੋਂ ਜ਼ੁਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਟੀ ਮੰਗਣ ‘ਤੇ ਆਰੋਪੀ ਪੁੱਤਰ ਨੇ ਬਜ਼ੁਰਗ ਬਾਪ ਨੂੰ ਜਾਨਵਰਾਂ ਵਾਂਗ ਕੁੱਟਿਆ ਅਤੇ ਲਹੂ-ਲੁਹਾਨ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਉਸ ਦੀ ਜੇਬ ਵਿਚ ਰੱਖੇ 150 ਰੁਪਏ ਕੱਢ ਲਏ ਤਾਂ ਜੋ ਉਹ ਕਿਤੇ ਨਾ ਆ ਸਕੇ। ਇਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਭਰਾ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਪੀੜਤ ਨੇ ਦੱਸਿਆ ਕਿ ਉਸ ਕੋਲ ਪੈਸੇ ਨਾ ਹੋਣ ‘ਤੇ ਉਸ ਨੇ ਕਿਸੇ ਤੋਂ 200 ਰੁਪਏ ਉਧਾਰ ਲਏ ਅਤੇ ਖੁਦ ਬੱਸ ਰਾਹੀਂ ਲਹੂ-ਲੁਹਾਨ ਹਾਲਤ ‘ਚ ਅਬੋਹਰ ਦੇ ਹਸਪਤਾਲ ‘ਚ ਦਾਖਲ ਹੋ ਗਿਆ। ਉਸ ਦੇ 2 ਮੁੰਡੇ ਬਾਹਰ ਕਿਤੇ ਕੰਮ ਕਰਦੇ ਹਨ। ਤੀਜਾ ਪੁੱਤਰ ਪਰਮਜੀਤ ਪਿੰਡ ਵਿੱਚ ਬਿਜਲੀ ਦੀ ਦੁਕਾਨ ਚਲਾਉਂਦਾ ਹੈ।
ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜ਼ੇਰੇ ਇਲਾਜ 60 ਸਾਲ ਦੇ ਗੁਰਬਖਸ਼ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਜਦੋਂ ਉਸ ਨੇ ਆਪਣੀ ਪਤਨੀ ਕੁਲਦੀਪ ਤੋਂ ਰੋਟੀ ਮੰਗੀ ਤਾਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਗੁੱਸੇ ‘ਚ ਆ ਕੇ ਉਸ ਦੇ ਮੁੰਡੇ ਪਰਮਜੀਤ ਨੇ ਘਰ ‘ਚ ਪਿਆ ਡੰਡਾ ਚੁੱਕ ਲਿਆ ਅਤੇ ਉਸ ਦੇ ਹੱਥਾਂ-ਪੈਰਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਉਸ ‘ਤੇ ਦੁਬਾਰਾ ਹਮਲਾ ਕਰ ਦਿੱਤਾ।