ਅਬੋਹਰ : ਸ਼ਰਾਬ ਪੀਣ ਕਾਰਨ ਨੌਜਵਾਨ ਦੀ ਹੋਈ ਮੌ.ਤ, ਠੇਕੇ ਦੇ ਬਾਹਰ ਹੀ ਤੋ.ੜਿਆ ਦ.ਮ

0
2435

ਅਬੋਹਰ, 11 ਫਰਵਰੀ | ਇਥੋਂ ਦੇ ਪਿੰਡ ਡੰਗਰਖੇੜਾ ਨੇੜੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੀ ਜੇਬ ‘ਚੋਂ ਇਕ ਸ਼ਰਾਬ ਦੀ ਬੋਤਲ ਅਤੇ ਇਕ ਪੈਕਟ ਬਰਾਮਦ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ।

ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਨਰ ਸੇਵਾ ਸੰਸਥਾ ਨੂੰ ਸੂਚਨਾ ਦਿੱਤੀ ਕਿ ਸ਼ਰਾਬ ਦੇ ਠੇਕੇ ਬਾਹਰ ਇਕ ਵਿਅਕਤੀ ਮ੍ਰਿਤਕ ਪਿਆ ਹੈ। ਸੂਚਨਾ ਮਿਲਦੇ ਹੀ ਸੰਸਥਾ ਦੇ ਮੈਂਬਰ ਸੋਨੂੰ ਅਤੇ ਮੋਨੂੰ ਗਰੋਵਰ ਮੌਕੇ ‘ਤੇ ਪਹੁੰਚੇ ਅਤੇ ਥਾਣਾ ਖੂਈਖੇੜਾ ਦੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ। ਖ਼ਬਰ ਲਿਖੇ ਜਾਣ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।