ਅਬੋਹਰ : ਮਲੂਕਪੁਰਾ ਮਾਈਨਰ ‘ਚ ਪਿਆ ਵੱਡਾ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ

0
1445

ਅਬੋਹਰ, 25 ਦਸੰਬਰ | ਅਬੋਹਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਪਿੰਡ ਕੀਕਰ ਖੇੜਾ ਵਿਖੇ ਮਲੂਕਪੁਰਾ ਮਾਈਨਰ ਵਿਚ ਵੱਡਾ ਪਾੜ ਪੈ ਗਿਆ। ਇਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ। ਲੋਕਾਂ ਨੇ ਇਸ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

Fazilka News : Abohar News, Malukpura Minor Broken, Canal Department, 600 Acres Crop Submerged Water | अबोहर में मलूकपुरा माइनर टूटी: 200 फीट का कटाव आया; 600 एकड़ फसल पानी में डूबी,ਜਾਣਕਾਰੀ ਅਨੁਸਾਰ ਇਹ ਪਾੜ ਲਗਭਗ 80 ਫੁੱਟ ਦਾ ਹੈ, ਜਿਸ ਵਿਚੋਂ ਪਾਣੀ ਨਿਕਲ ਕੇ ਖੇਤਾਂ ਵਿਚ ਜਾ ਵੜਿਆ। ਇਸ ਕਾਰਨ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ। ਫਿਲਹਾਲ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਆਏ ਹੜ੍ਹਾਂ ਦੀ ਮਾਰ ਵੀ ਇਸੇ ਪਿੰਡ ਨੇ ਹੰਢਾਈ ਸੀ, ਜਿਸ ਵਿਚ ਕਿਸਾਨਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ।