ਅਬੋਹਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਦੀਵਾਨਖੇੜਾ ਵਿਚ ਛੱਪੜ ਵਿਚ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚੀ ਵਿਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਿੰਡ ਦੀਵਾਨਖੇੜਾ ਵਾਸੀ 22 ਸਾਲਾ ਸੁਰੇਸ਼ ਕੁਮਾਰ ਪੁੱਤਰ ਮਿਲਖ ਰਾਜ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੋਨਾਲਿਕਾ ਕੰਪਨੀ ਦੇ 2 ਨਵੇਂ ਟਰੈਕਟਰ ਮਿਲੇ ਸਨ ਪਰ ਕੁਝ ਦਿਨਾਂ ਤੋਂ ਉਨ੍ਹਾਂ ਦੇ ਟਰੈਕਟਰ ਵਿਚ ਕੁਝ ਦਿੱਕਤ ਆ ਰਹੀ ਸੀ, ਜਿਸ ਬਾਰੇ ਉਨ੍ਹਾਂ ਨੇ ਸਥਾਨਕ ਡੀਲਰ ਤੇ ਕੰਪਨੀ ਨੂੰ ਸੂਚਨਾ ਦੇ ਦਿੱਤੀ ਸੀ। ਪਰਿਵਾਰ ਵਾਲਿਆਂ ਮੁਤਾਬਕ ਸ਼ਿਕਾਇਤ ‘ਤੇ ਕੰਪਨੀ ਦੇ ਅਧਿਕਾਰੀ ਤੇ ਸਥਾਨਕ ਡੀਲਰ ਵੀਰਵਾਰ ਸ਼ਾਮ ਨੂੰ ਟਰੈਕਟਰ ਠੀਕ ਕਰਨ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰੇਸ਼ ਨੂੰ ਟਰੈਕਟਰ ਚਲਾ ਕੇ ਦੇਖਣ ਨੂੰ ਕਿਹਾ। ਕੰਪਨੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਜਦੋਂ ਸੁਰੇਸ਼ ਟਰੈਕਟਰ ਲੈ ਕੇ ਘਰ ਤੋਂ ਨਿਕਲਿਆ ਤੇ 50 ਮੀਟਰ ਦੀ ਦੂਰੀ ‘ਤੇ ਗਿਆ, ਟਰੈਕਟਰ ਦੀ ਬ੍ਰੇਕ ਨਹੀਂ ਲੱਗੀ ਤੇ ਟਰੈਕਟਰ ਪਲਟ ਗਿਆ, ਜਿਸ ਦੇ ਹੇਠਾਂ ਸੁਰੇਸ਼ ਆ ਗਿਆ।
ਲੋਕਾਂ ਨੇ ਤੁਰੰਤ ਉਸ ਨੂੰ ਬਾਹਰ ਕੱਢਿਆ ਤੇ ਡਾਕਟਰ ਕੋਲ ਲੈ ਕੇ ਗਏ, ਜਿਸ ਨੇ ਸੁਰੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਖੁਈਆ ਸਰਵ ਦੇ ਏਐੱਸਆਈ ਹੰਸਰਾਜ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਸੁਰੇਸ਼ ਦੀ ਮੰਗਣੀ 2 ਦਿਨ ਪਹਿਲਾਂ ਹੀ ਹੋਈ ਸੀ, ਜਿਸ ਕਾਰਨ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ। ਸੁਰੇਸ਼ ਦਾ ਵਿਆਹ 4 ਮਹੀਨੇ ਬਾਅਦ ਤੈਅ ਹੋਇਆ ਸੀ। ਸੁਰੇਸ਼ ਦਾ ਇਕ ਵੱਡਾ ਭਰਾ ਤੇ ਇਕ ਛੋਟੀ ਭੈਣ ਹੈ। ਸੁਰੇਸ਼ ਤੇ ਉਸ ਦੀ ਭੈਣ ਦੀ ਮੰਗਣੀ ਇਕੱਠੇ ਹੀ ਹੋਈ ਸੀ ਪਰ ਇਸ ਹਾਦਸੇ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈ। ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)