‘ਆਪ’ ਵਰਕਰਾਂ ਨੇ ਕਿਸਾਨਾਂ ਨੂੰ ਕੱਢੀਆਂ ਗਾਲ੍ਹਾਂ, ਕਿਸਾਨਾਂ ਨੇ ਕੇਜਰੀਵਾਲ ਦੇ ਬੋਰਡ ਪਾੜੇ, ਕੀਤੀ ਨਾਅਰੇਬਾਜ਼ੀ

0
1440

ਜਲੰਧਰ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਦੇ 2 ਦਿਨਾ ਦੌਰੇ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਜਲੰਧਰ-ਫਗਵਾੜਾ ਹਾਈਵੇ ‘ਤੇ ਬਾਠ ਕੈਸਲ ਵਿਖੇ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦੋਂ ਕੇਜਰੀਵਾਲ ਦੇ ਸਮਰਥਕਾਂ ਨੇ ਕਿਸਾਨਾਂ ਨੂੰ ਅਪਸ਼ਬਦ ਕਹੇ, ਜਿਸ ਤੋਂ ਬਾਅਦ ਕਿਸਾਨ ਗੁੱਸੇ ਵਿੱਚ ਆ ਗਏ।

ਉਨ੍ਹਾਂ ਕੇਜਰੀਵਾਲ ਦੇ ਨੈਸ਼ਨਲ ਹਾਈਵੇ ‘ਤੇ ਲੱਗੇ ਪੋਸਟਰ ਅਤੇ ਹੋਰਡਿੰਗ ਪਾੜ ਦਿੱਤੇ। ਇਸ ਮੌਕੇ ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਅਨੁਸਾਰ ਅੱਜ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਜਲੰਧਰ ਦੇ ਨੈਸ਼ਨਲ ਹਾਈਵੇ ‘ਤੇ ਸਥਿਤ ਬਾਠ ਕੈਸਲ ਵਿੱਚ ਸੀ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਕੇਜਰੀਵਾਲ ਦਾ ਵਿਰੋਧ ਕਰਨ ਬਾਠ ਕੈਸਲ ਵਿਖੇ ਪੁੱਜ ਗਈਆਂ।

ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਕੇਜਰੀਵਾਲ ਦੇ ਸਮਰਥਕਾਂ ਨੇ ਕਿਸਾਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਸਾਨਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਭੜਕੇ ਕਿਸਾਨਾਂ ਨੇ ਕੇਜਰੀਵਾਲ ਦੇ ਹੱਕ ਵਿੱਚ ਲੱਗੇ ਬੋਰਡ ਪਾੜ ਦਿੱਤੇ।

ਇਸ ਮੌਕੇ ਕਿਸਾਨਾਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ। 1 ਘੰਟੇ ਬਾਅਦ ਡੀਸੀਪੀ ਗੁਰਮੀਤ ਸਿੰਘ ਭਾਰੀ ਪੁਲਸ ਪਾਰਟੀ ਸਮੇਤ ਪੁੱਜੇ। ਕਿਸਾਨਾਂ ਕੋਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੁਆਫੀ ਮੰਗੀ, ਜਿਸ ਤੋਂ ਬਾਅਦ ਕਿਸਾਨ ਸ਼ਾਂਤ ਹੋਏ।