ਜਲੰਧਰ ਨਗਰ ਨਿਗਮ ‘ਚ ਆਪ ਦਾ ਮੇਅਰ ਬਣਨਾ ਤੈਅ, ਬਹੁਮਤ ਲਈ 43 ਕੌਂਸਲਰਾਂ ਦੀ ਗਿਣਤੀ ਹੋਈ ਪੂਰੀ

0
1035
ਜਲੰਧਰ, 23 ਦਸੰਬਰ | ਆਮ ਆਦਮੀ ਪਾਰਟੀ ਦਾ ਜਲੰਧਰ ਨਗਰ ਨਿਗਮ ਦਾ ਮੇਅਰ ਬਣਨਾ ਲਗਭਗ ਤੈਅ ਹੈ। ਅੱਜ ਯਾਨੀ ਸੋਮਵਾਰ ਨੂੰ ਕਾਂਗਰਸ ਦੇ ਇੱਕ, ਭਾਜਪਾ ਦੇ ਇੱਕ ਅਤੇ ‘ਆਪ’ ਵੱਲੋਂ ਟਿਕਟ ਨਾ ਮਿਲਣ ’ਤੇ ਆਜ਼ਾਦ ਚੋਣ ਲੜਨ ਵਾਲੇ ਲਖੋਤਰਾ ਨੇ ਝਾੜੂ ਫੜ ਲਿਆ ਹੈ। ਹੁਣ ਆਪ ਕੋਲ 43 ਕੌਂਸਲਰ ਹਨ, ਜਿਸ ਕਾਰਨ ਉਨ੍ਹਾਂ ਦਾ ਮੇਅਰ ਬਣਨਾ ਲਗਭਗ ਤੈਅ ਹੈ।
ਕੱਲ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ ‘ਆਪ’ ਵਿਚ ਸ਼ਾਮਲ ਹੋ ਗਏ। ਅੱਜ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰ. 47 ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ, ਵਾਰਡ ਨੰ. 63 ਤੋਂ ਭਾਜਪਾ ਦੇ ਉਮੀਦਵਾਰ ਸੁਲੇਖ ਅਤੇ ਵਾਰਡ ਨੰ. 46 ਤੋਂ ਆਜ਼ਾਦ ਚੋਣ ਜਿੱਤਣ ਵਾਲੇ ਤਰਸੇਮ ਲਖੋਤਰਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)