‘ਆਪ’ MP ਸੰਜੀਵ ਅਰੋੜਾ ਨੇ ਟਵੀਟ ਰਾਹੀਂ ਦਿੱਤੀ ਰਾਘਵ ਚੱਢਾ ਤੇ ਪ੍ਰਣੀਤੀ ਚੋਪੜਾ ਨੂੰ ਵਧਾਈ

0
410

ਚੰਡੀਗੜ੍ਹ | ਆਮ ਆਦਮੀ ਪਾਰਟੀ ਦੇ ਐਮਪੀ ਨੇ ਟਵੀਟ ਕਰਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪ੍ਰਣੀਤੀ ਚੋਪੜਾ ਨੂੰ ਵਧਾਈ ਦਿੱਤੀ ਹੈ। MP ਸੰਜੀਵ ਅਰੋੜਾ ਨੇ ਦੋਵਾਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਂ ਰਾਘਵ ਚੱਢਾ ਅਤੇ ਪ੍ਰਣੀਤੀ ਚੋਪੜਾ ਨੂੰ ਵਧਾਈ ਦਿੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਦੋਵਾਂ ਦਾ ਸਾਥ, ਪਿਆਰ ਅਤੇ ਕੰਪੇਨੀਅਨਸ਼ਿਪ ਨਾਲ ਭਰਿਆ ਰਹੇ। ਮੇਰੀਆਂ ਸ਼ੁਭਕਾਮਨਾਵਾਂ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਪ੍ਰਣੀਤੀ ਚੋਪੜਾ ਦੇ ਡੇਟ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਬੀਤੇ ਦਿਨੀਂ ਦੋਵੇਂ ਮੁੰਬਈ ਵਿਖੇ ਇਕੱਠੇ ਵੀ ਦੇਖੇ ਗਏ ਸਨ।