ਆਪ ਵਿਧਾਇਕ ਪਠਾਣਮਾਜਰਾ ’ਤੇ ਲੱਗੇ ਦੋ ਵਿਆਹ ਕਰਵਾਉਣ ਦੇ ਇਲਜਾਮ

0
1551

ਸਨੌਰ। ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਉਤੇ ਦੋ ਵਿਆਹ ਕਰਵਾਉਣ ਦੇ ਇਲਜਾਮ ਲੱਗੇ ਹਨ। ਵਿਧਾਇਕ ਨੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਇਕ ਮਰਦ ਹੋਣ ਦੇ ਨਾਤੇ ਆਪਣੀ ਜੁਬਾਨ ਨਿਭਾਈ ਸੀ, ਪਰ ਉਸਦੀ ਪਤਨੀ ਕੁਝ ਤਸਵੀਰਾਂ ਵਾਇਰਲ ਕਰਕੇ ਉਸਨੂੰ ਬਦਨਾਮ ਕਰਨਾ ਚਾਹੁੰਦੀ ਹੈ। ਵਿਧਾਇਕ ਨੇ ਕਿਹਾ ਕਿ ਉਸਦਾ ਪਹਿਲੀ ਪਤਨੀ ਨਾਲ ਪੰਚਾਇਤ ਵਿਚ ਰਾਜੀਨਾਮਾ ਹੋਇਆ ਸੀ ਕਿ ਉਸਨੂੰ ਮੈਂ ਆਪਣਾ ਪੁਰਾਣਾ ਘਰ ਰਹਿਣ ਲਈ ਦੇਵਾਂਗਾ ਤੇ ਦੂਜੀ ਪਤਨੀ ਮੇਰੇ ਨਾਲ ਨਵੇਂ ਘਰ ਵਿਚ ਰਹੇਗੀ।

ਵਿਧਾਇਕ ਨੇ ਆਪਣੇ ਪਤਨੀ ਬਾਰੇ ਕਿਹਾ ਕਿ ਉਸਨੇ ਕੁਝ ਨਿੱਜੀ ਤਸਵੀਰਾਂ ਜਨਤਕ ਕੀਤੀਆਂ ਹਨ, ਇਸ ਗੱਲ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕੇ ਉਸਦੀ ਪਤਨੀ ਕਿੰਨੀ ਕੁ ਸਮਝਦਾਰ ਹੈ। ਵਿਧਾਇਕ ਨੇ ਕਿਹਾ ਕਿ ਉਸਦੀ ਪਤਨੀ ਉਸਦੀ ਮਰਜੀ ਬਗੈਰ ਹੀ ਕਦੇ ਕੇਜਰੀਵਾਲ ਖਿਲਾਫ, ਕਦੇ ਸਪੀਕਰ ਕੁਲਦੀਪ ਸੰਧਵਾਂ ਖਿਲਾਫ ਪੋਸਟਾਂ ਪਾਉਂਦੀ ਸੀ। ਵਿਧਾਇਕ ਨੇ ਕਿਹਾ ਕਿ ਉਸਨੇ ਕਈ ਵਾਰ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ, ਪਰ ਉਹ ਮੰਨੀ ਨਹੀਂ। ਇਸੇ ਗੱਲ ਨੂੰ ਲੈ ਕੇ ਮੇਰੀ ਆਪਣੀ ਪਤਨੀ ਨਾਲ ਬਣਦੀ ਨਹੀਂ ਸੀ।