ਲੁਧਿਆਣਾ | ਸੀਐਮ ਮਾਨ ਨੇ ਕਾਂਗਰਸੀ ਸੀਨੀਅਰ ਲੀਡਰ ਰਾਣਾ ਗੁਰਜੀਤ ਦੀ ਚੋਣ ਕੰਮੇਨ ਦੌਰਾਨ ਪੈਸੇ ਵੰਡਣ ਦੀ ਵੀਡੀਓ ‘ਤੇ ਕਿਹਾ ਕਿ ਰਾਣਾ ਗੁਰਜੀਤ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਇਲੈਕਸ਼ਨ ਕਮੀਸ਼ਨ ਨੂੰ ਕਰੇਗੀ। ਲੋਕਾਂ ਨੂੰ ਉਹ ਵਿਕਾਊ ਨਾ ਸਮਝਣ। ਉਨ੍ਹਾਂ ਕੋਲ ਜ਼ਿਆਦਾ ਪੈਸੇ ਹੋਣਗੇ ਜੋ ਲੋਕਾਂ ਨੂੰ ਵੰਡ ਰਹੇ ਹਨ।
ਉਹ ਲੋਕਾਂ ਨੂੰ ਪੈਸੇ ਦੇ ਕੇ ਖਰੀਦ ਨਹੀਂ ਸਕਦੇ। ਇਹੋ ਜਿਹੇ ਕੰਮ ਚੰਗੇ ਨਹੀਂ। ਉਹ ਲੋਕਾਂ ਨੂੰ ਵਿਕਾਊ ਸਮਝਦੇ ਹੋਣਗੇ ਪਰ ਲੋਕ ਵਿਕਾਊ ਨਹੀਂ ਹਨ, ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ। ਦੱਸ ਦਈਏ ਕਿ ਰਾਣਾ ਗੁਰਜੀਤ ਨੇ ਕੈਮਰੇ ਸਾਹਮਣੇ ਪੈਸੇ ਮਹਿਲਾ ਨੂੰ ਦਿੱਤੇ ਸਨ।