ਆਪ ਉਮੀਦਵਾਰ ਮੋਹਿੰਦਰ ਭਗਤ ਦੇ ਪਿਤਾ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਨੇ ਲੋਕਾਂ ਨੂੰ ਕੀਤੀ ਅਪੀਲ, ਕਿਹਾ- ਮੋਹਿੰਦਰ ਨੂੰ ਜਿਤਾਓ, ਉਹ ਮੇਰੇ ਨਾਲੋਂ ਵੱਧ ਇਮਾਨਦਾਰੀ ਨਾਲ ਤੁਹਾਡੇ ਲਈ ਕੰਮ ਕਰੇਗਾ

0
1669

ਜਲੰਧਰ/ਚੰਡੀਗੜ੍ਹ, 5 ਜੁਲਾਈ | ਆਮ ਆਦਮੀ ਪਾਰਟੀ  ਦੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਮੋਹਿੰਦਰ ਪਾਲ ਭਗਤ ਦੇ ਪਿਤਾ ਅਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ‘ਚ ਉਨ੍ਹਾਂ ਦੇ ਬੇਟੇ ਦਾ ਸਾਥ ਦੇਣ ਅਤੇ ਉਨ੍ਹਾਂ ਨੂੰ ਜਿਤਾਉਣ।

ਸ਼ੁੱਕਰਵਾਰ ਨੂੰ ਇਕ ਵੀਡੀਓ ਰਾਹੀਂ ਜਾਰੀ ਕੀਤੇ ਆਪਣੇ ਬਿਆਨ ‘ਚ ਚੁੰਨੀ ਲਾਲ ਭਗਤ ਨੇ ਕਿਹਾ ਕਿ ਮੇਰੀ ਉਮਰ ਹੋ ਗਈ ਹੈ, ਇਸ ਲਈ ਮੈਂ ਆਪਣੇ ਬੇਟੇ ਨੂੰ ਤੁਹਾਡੇ ਲਈ ਚੋਣ ਲੜਨ ਲਈ ਕਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੋਹਿੰਦਰ ਪਾਲ ਨੂੰ ਜਿਤਾਓ। ਉਹ ਤੁਹਾਡੇ ਲਈ ਮੇਰੇ ਨਾਲੋਂ ਵੱਧ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰੇਗਾ ਅਤੇ ਇਸ ਖੇਤਰ ਦਾ ਵਿਕਾਸ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੈਂ ਚਾਹੁੰਦਾ ਹਾਂ ਕਿ ਕੋਈ ਚੰਗਾ ਅਤੇ ਇਮਾਨਦਾਰ ਵਿਅਕਤੀ ਇੱਥੋਂ ਦੇ ਲੋਕਾਂ ਦਾ ਨੁਮਾਇੰਦਾ ਬਣੇ। ਮੋਹਿੰਦਰ ਪਾਲ ਇਕ ਇਮਾਨਦਾਰ ਵਿਅਕਤੀ ਹੈ। ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ।

ਚੁੰਨੀ ਲਾਲ ਭਗਤ ਜਲੰਧਰ ਪੱਛਮੀ ਸੀਟ ਤੋਂ ਇਕ ਵਾਰ ਅਤੇ ਜਲੰਧਰ ਦੱਖਣੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਅਕਾਲੀ-ਭਾਜਪਾ ਸਰਕਾਰ ਦੌਰਾਨ ਲੋਕਲ ਬਾਡੀਜ਼ ਸਮੇਤ ਕਈ ਅਹਿਮ ਮੰਤਰਾਲਿਆਂ ਦੇ ਮੰਤਰੀ ਰਹੇ। ਹਨ। ਵਧਦੀ ਉਮਰ ਕਾਰਨ ਉਨ੍ਹਾਂ ਨੇ ਸਰਗਰਮ ਰਾਜਨੀਤੀ ਛੱਡ ਦਿੱਤੀ ਅਤੇ 2022 ‘ਚ ਇਹ ਜ਼ਿੰਮੇਵਾਰੀ ਆਪਣੇ ਬੇਟੇ ਮੋਹਿੰਦਰ ਭਗਤ ਨੂੰ ਦਿੱਤੀ ਹੈ।