ਟਿਕਟਾਂ ਲਈ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਹੱਥੋਪਾਈ, ਰਾਘਵ ਚੱਢਾ ‘ਤੇ ਲਾਏ ਟਿਕਟ ਵੇਚਣ ਦੇ ਇਲਜਾਮ

0
1209

ਜਲੰਧਰ | ਆਮ ਆਦਮੀ ਪਾਰਟੀ ਵਰਕਰਾਂ ‘ਚ ਟਿਕਟਾਂ ਨੂੰ ਲੈ ਕੇ ਜ਼ਬਰਦਸਤ ਹੱਥੋਪਾਈ ਹੋਈ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਜਲੰਧਰ ਪ੍ਰੈਸ ਕਲੱਬ ਵਿੱਚ ਕੁਝ ਲੀਡਰਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾ ਰਹੇ ਸਨ ਇਸ ਦੌਰਾਨ ਹੰਗਾਮਾ ਹੋ ਗਿਆ।

ਆਪ ਦੇ ਲੀਡਰ ਡਾ. ਸ਼ਿਵ ਦਿਆਲ ਮਾਲੀ ਅਤੇ ਇਕਬਾਲ ਸਿੰਘ ਢੀਂਡਸਾ ਆਪਣੇ ਸਮੱਰਥਕਾਂ ਨਾਲ ਪਹੁੰਚੇ ਸਨ ਇਸੇ ਦੌਰਾਨ ਵਰਕਰ ਆਪਸ ਵਿੱਚ ਹੱਥੋਪਾਈ ਹੋ ਗਏ। ਡਾ. ਮਾਲੀ ਦੇ ਸਮਰਥਕਾਂ ਨੇ ਇਲਜਾਮ ਲਗਾਇਆ ਕਿ ਰਾਘਵ ਚੱਢਾ ਨੇ ਟਿਕਟਾਂ ਵੇਚੀਆਂ ਹਨ।

ਵੇਖੋ, ਹੰਗਾਮੇ ਦੀ ਵੀਡੀਓ ਰਾਘਵ ਚੱਢਾ ਪਿਛਲੇ ਗੇਟ ਤੋਂ ਨਿਕਲ ਕੇ ਗੱਡੀ ਵਿੱਚ ਸਵਾਰ ਹੋਏ ਅਤੇ ਹੰਗਾਮੇ ਵਾਲੀ ਥਾਂ ਤੋਂ ਚਲੇ ਗਏ।