ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੁਬਈ ਤੋਂ 7 ਦਿਨ ਪਹਿਲਾਂ ਆਇਆ ਸੀ

0
4464
shot from a handgun with fire and smoke

ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ ਗੱਲ ਦਾ ਵਿਰੋਧ ਕਰਨ ਉਤੇ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਹਰਜਿੰਦਰ ਸਿੰਘ ਦੁਬਈ ਤੋਂ 7 ਦਿਨ ਪਹਿਲਾਂ ਹੀ ਆਇਆ ਸੀ। ਪੁਲਸ ਨੇੜੇ-ਤੇੜੇ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਣ ਉਤੇ ਲੱਗੀ ਹੋਈ ਹੈ।

ਮ੍ਰਿਤਕ ਆਪਣੇ ਪਰਿਵਾਰ ਨਾਲ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਰਸਤੇ ਵਿਚ ਉਸਦਾ ਮਰਡਰ ਹੋ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।