ਅੰਮ੍ਰਿਤਸਰ | ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਦੁਬਈ ਤੋਂ ਆਏ ਅਮਨਦੀਪ ਸਿੰਘ ਨਾਂ ਦੇ ਯਾਤਰੀ ਤੋਂ 600 ਗ੍ਰਾਮ ਸੋਨਾ ਬਰਾਮਦ ਕੀਤਾ। ਵਿਭਾਗ ਵੱਲੋਂ ਨੌਜਵਾਨ ਖਿਲਾਫ਼ ਕਾਰਵਾਈ ਕਰਦਿਆਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ।
ਕਸਟਮ ਵਿਭਾਗ ਦੇ ਸੂਤਰਾਂ ਨੇ ਨੌਜਵਾਨ ਦੀ ਪਛਾਣ ਸਰਹਿੰਦ ਨੇੜੇ ਪਿੰਡ ਦਲਿਹੀਜ਼ ਕਲਾਂ (ਅੰਮ੍ਰਿਤਸਰ) ਵਜੋਂ ਦੱਸੀ ਹੈ। ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਅਮਨਦੀਪ ਸਿੰਘ ਦੁਬਈ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਉਤਰਨ ਵਾਲਾ ਹੈ।
ਏਅਰਪੋਰਟ ’ਤੇ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ ਤੇ ਤਲਾਸ਼ੀ ਦੌਰਾਨ ਉਸ ਦੀ ਜੀਨ ’ਤੇ ਲਾਈ ਸੋਨੇ ਦੀ ਬੈਲਟ ਦਾ ਭਾਰ 600 ਗ੍ਰਾਮ ਨਿਕਲਿਆ। ਕਸਟਮ ਅਧਿਕਾਰੀਆਂ ਤੇ ਏਅਰਪੋਰਟ ਅਥਾਰਟੀ ਦੇ ਅਫਸਰਾਂ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ।