ਗੁਰਦਾਸਪੁਰ/ਬਟਾਲਾ, 23 ਅਕਤੂਬਰ | ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸੇਖਵਾਂ ਦੇ ਐੱਸ. ਆਈ. ਬਲਕਾਰ ਸਿੰਘ ਅਤੇ ਏ. ਐੱਸ. ਆਈ. ਹੈਨਰੀ ਨੇ ਦੱਸਿਆ ਕਿ ਸਾਗਰ ਪੁੱਤਰ ਦਿਲਬਾਗ ਮਸੀਹ ਵਾਸੀ ਕ੍ਰਿਸ਼ਚਨ ਕਾਲੋਨੀ, ਨੌਸ਼ਹਿਰਾ ਮੱਝਾ ਸਿੰਘ ਬੀਤੇ ਕੱਲ ਆਪਣੇ ਦੋ ਦੋਸਤਾਂ ਨਾਲ ਘਰੋਂ ਗਿਆ ਸੀ ਅਤੇ ਦੇਰ ਸ਼ਾਮ ਇਸ ਦੇ ਦੋਸਤ ਇਸ ਨੂੰ ਨੌਸ਼ਹਿਰਾ ਮੱਝਾ ਸਿੰਘ ਸਥਿਤ ਹਸਪਤਾਲ ਵਿਚ ਛੱਡ ਕੇ ਆਪ ਮੌਕੇ ਤੋਂ ਭੱਜ ਗਏ।
ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਦੇ ਸਰੀਰ ’ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਹੋਣ ਕਰ ਕੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਇਹ ਦਮ ਤੋੜ ਗਿਆ, ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਉਕਤ ਮ੍ਰਿਤਕ ਸਾਗਰ ਦੇ ਪਿਤਾ ਦੇ ਬਿਆਨ ’ਤੇ ਬਣਦੀਆਂ ਧਰਾਵਾਂ ਹੇਠ ਸਬੰਧਤ ਦੋਵਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)